ਪੰਨਾ:ਨਿਰਮੋਹੀ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੭


ਨਿਰਮੋਹੀ

ਪ੍ਰੇਮ ਦੇ ਜਵਾਬ ਵਿਚ ਉਹਨਾਂ ਕਾਫੀ ਨਾ ਨੁਕਰ ਕੀਤੀ ਜਿਸ ਨਾਲ ਪ੍ਰੇਮ ਨੂੰ ਪਕਾ ਨਿਸਚਾ ਹੋ ਜਾਵੇ ਕਿ ਮੇਰੇ ਸਚੇ ਹਮਦਰਦ ਹਨ।

ਪਰ ਪ੍ਰੇਮ ਦੇ ਮਜਬੂਰ ਕਰਨ ਤੇ ਫੂਲ ਨੇ ਨੌਕਰ ਨੂੰ ਕਹਿ। ਕੇ ਸਕਾਚ ਵਿਸਕੀ ਦੀ ਬੋਤਲ ਮੰਗਵਾ ਦਿੱਤੀ। ਤੇ ਪ੍ਰੇਮ ਨੂੰ ਕਿਹਾ

ਦੇਖੋ, ਪ੍ਰੇਮ ਜੀ, ਤੁਹਾਡੇ ਮਜਬੂਰ ਕਰਨ ਤੇ ਮੈਂ ਸ਼ਰਾਬ ਤੇ ਮੰਗਾਵਾ ਦਿਤੀ ਹੈ। ਪਰ ਦੂਸਰੀ ਤੁਹਾਡੀ ਮੰਗ ਮੈਂ ਕਿਵੇਂ ਪੂਰੀ ਕਰ ਸਕਦੀ ਹਾਂ?'

ਕਿਉਂ ਨਹੀਂ ਕਰ ਸਕਦੀ ਜਦ ਥੋੜੇ ਦਿਨਾਂ ਤਕ ਤੂੰ ਮੇਰੀ ਹੋ ਜਾਣ ਵਾਲੀ ਹੈ? ਤੇਰੇ ਭਰਾ ਨੂੰ ਵੀ ਚੰਗੀ ਤਰਾਂ ਪਤਾ ਹੈ। ਤਾਂ ਫਿਰ ਤੈਨੂੰ ਇਸ ਵਿਚ ਕੀ ਹਰਜ਼ ਹੈ? ਗਾਨੇ ਤੇ ਨਾਚ - ਦੀ ਤੂੰ ਜੋ ਤਾਲੀਮ ਲੈ ਰਹੀ ਏਂ, ਕੀ ਉਹ ਕਿਸੇ ਅਰਥ ਨਹੀਂ ਆਏਗੀ? ਫਿਰ ਤੂੰ ਨਚੇੰਗੀ ਤਾਂ ਆਪਨੇ ਹੋਣ ਵਾਲੇ ਪਤੀ ਅਗੇ, ਕਿਸੇ ਦੂਸਰੇ ਅਗੇ ਨਹੀਂ। ਇਸ ਵਿਚ ਨਾ ਤੈਨੂੰ ਤੇ ਨਾ ਜੁਗਿੰਦਰ ਨੂੰ ਕੋਈ ਇਤਰਾਜ਼ ਹੋਨਾ ਚਾਹੀਏ।'

ਇਸ ਪਿਛੋਂ ਖੁਦ ਤਾਂ ਪੀਤੀ ਪਰ ਕਹਿ ਕੁਹਾ ਕੇ ਨਾਲ ਜੁਗਿੰਦਰ ਨੂੰ ਵੀ ਅਪਨਾ ਸਾਥੀ ਬਨਾ ਲੀਤਾ |

ਬਸ ਪੀਨ ਪਿਔਨ ਦਾ ਕੰਮ ਦਿਨੋ ਦਿਨ ਵਧਣਾ ਸ਼ੁਰੂ ਹੋ ਗਿਆ ਤੇ ਫੂਲ ਆਪਣੇ ਪੇਸ਼ੇ ਦੇ ਚੰਗੇ ਤੋਂ ਚੰਗੇ ਨਮੂਨੇ ਪੇਸ਼ ਕਰਨ ਲਗੀ ਨਿਤ ਨਵੇਂ ਗਾਨੇ ਤੇ ਡਾਨਸ ਹੋਣ ਲਗ ਗਏ।

ਇਕ ਦਿਨ ਨਸ਼ੇ ਵਿਚ ਮਸਤ ਹੋਏ ਹੋਏ ਪ੍ਰੇਮ ਪਾਸੋ ਜੋਗਿੰਦਰ ਨੇ ਆਪਣੇ ਲਈ ਉਸ ਦੀ ਦੁਕਾਨ ਤੇ ਨੌਕਰੀ ਵੀ ਹਾਸਲ ਕਰ ਲਈ ਤੇ ਕੀਤੀ ਵੀ ਵਡੇ ਮੁਨੀਮ ਦੀ ਜਿਸ ਦੇ ਹਥੀ