ਪੰਨਾ:ਨਿਰਮੋਹੀ.pdf/184

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੮


ਨਿਰਮੋਹੀ

ਸਭ ਰੁਪਇਆ ਇਧਰ ਉਧਰ ਕਾਰੋਬਾਰ ਤੇ ਲਗਦਾ ਸੀ। ਨੌਕਰੀ ਹਾਸਲ ਕਰਦੇ ਹੀ ਜਗਿੰਦਰ ਦੀਆਂ ਪੌ ਬਾਰਾਂ ਹੋ ਗਈਆਂ।

ਡੇਢ ਮਹੀਨੇ ਦੇ ਲਗਭਗ ਹੋ ਗਿਆ ਪਰ ਪ੍ਰੇਮ ਨੇ ਕੋਈ ਵੀ ਚਿਠੀ ਮਾਲਾ ਨੂੰ ਨਾ ਪਾਈ। ਇਕ ਅਧ ਚਿਠੀ ਉਸ ਨੇ ਆਪਣੇ ਮਾਂ ਪਿਉ ਨੂੰ ਪਾਈ ਜਿਸ ਵਿਚ ਸਰ ਸਰੀ ਤੌਰ ਤੇ ਮਾਲਾ ਦੀ ਸੁਖ ਸਾਂਦ ਵੀ ਪੁਛ ਛਡੀ ਸੀ ਤੇ ਲਿਖਿਆ ਸੀ, 'ਕੰਮ ਕਾਰ ਮਾਮਾ ਜੀ ਦੇ ਮਗਰੋਂ ਕਾਫੀ ਲੰਮਾ ਚੌੜਾ ਸੰਭਾਲਨਾ ਪਿਆ ਹੈ। ਇਸ ਲਈ ਵੇਹਲ ਨਹੀਂ ਮਿਲ ਰਿਹਾ। ਮੈਂ ਜਲਦੀ ਆ ਕੇ ਮਾਲਾ ਨੂੰ ਲੈ ਜਾਵਾਂਗਾ। .

ਪਰ ਦੋ ਢਾਈ ਮਹੀਨੇ ਬੀਤ ਜਾਨ ਤੇ ਵੀ ਉਸਨੇ ਮਾਲਾ, ਦੀ ਸੁਰਤ ਨਾ ਲੀਤੀ। ਉਹ ਉਪਰੋਂ ਹਮੇਸ਼ਾਂ ਖੁਸ਼ ਤੇ ਚੁਸਤ ਨਜ਼ਰ ਔਂਦੀ, ਪਰ ਵਿਚੋਂ ਚਿੰਤਾ ਦੀ ਬੀਮਾਰੀ ਉਸ ਨੂੰ ਘਨ ਵਾਂਗੁੰ ਖਾਈ ਜਾ ਰਹੀ ਸੀ। ਕਈ ਵਾਰੀ ਪ੍ਰੇਮ ਦੀ ਭੈਣ ਨੇ ਖਾਲਾ ਨੂੰ ਪੁਛਿਆ, ਕੀ ਗਲ ਹੈ ਵੀਰ ਤੈਨੂੰ ਲੈਣ ਕਿਉਂ ਨਹੀਂ ਔਂਦਾ? ਤਾਂ ਅਗੋਂ ਉਹ ਹੱਸ ਕੇ ਟਾਲ ਦੇਦੀ ਤੇ ਕਹਿੰਦੀ

'ਛਡ, ਬਿਮਲਾ, ਤੂੰ ਵੀ ਕੀ ਹਰ ਵੇਲੇ ਇਹੋ ਗਲ ਲੈ ਕੇ ਬੈਠੀ ਹੁੰਦੀ ਏ। ਜਦੋਂ ਔਣਗੇ ਆਪੇ ਲੈ ਜਾਣ ਗੇ। ਕੰਮ ਕਾਰ ਵਿਚ ਵੇਹਲ ਨਹੀਂ ਮਿਲਦਾ। ਤਾਈਉਂ ਤੇ ਉਹ ਆ ਨਹੀਂ ਸਕੇ | ਨਹੀਂ ਤੇ ਕੀ ਉਹ ਰਹਿ ਸਕਦੇ ਨੇ। ਅਗੇ ਮਾਂਮਾਂ ਜੀ ਜੀਉਂਦੇ ਸਨ, ਇਸ ਲਈ ਉਹਨਾਂ ਨੂੰ ਕੋਈ ਕੰਮ ਨੂੰ ਸੀ। ਹੁਣ ਏਨੀ ਜੰਮੋ ਵਾਰੀ ਸਿਰ ਤੇ ਆ ਪਈ ਏ ਕਿ ਚਿਠੀ