ਪੰਨਾ:ਨਿਰਮੋਹੀ.pdf/185

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੯


ਨਿਰਮੋਹੀ

ਲਿਖਨ ਦਾ ਵੇਹਲ ਵੀ ਨਹੀਂ ਮਿਲਦਾ ਨੇ।'

ਜਵਾਬ ਵਿਚ ਬਿਮਲਾ ਨੇ ਕਿਹਾ, ਜੇ ਕਹੋਂ ਤਾਂ ਤੈਨੂੰ | ਅਸੀਂ ਆਪ ਜਾ ਕੇ ਛਡ ਆਈਏ।' ਕਿਉਂ, ਮੈਂ ਬਹੁਤ ਕਾਹਲੀ ਬੈਠੀ ਆਂ ਜੋ ਐਵੇਂ ਬਿਨ ਬੁਲਾਏ ਨਸਦੀ ਫਿਰਾਂ ਉਨ੍ਹਾਂ ਪਿਛੇ? ਆਖਰ ਉਹ ਵੀ ਮੇਰੇ ਨਾਲ ਮੁਹੱਬਤ ਕਰਦੇ ਨੇ। ਜਦੋਂ ਪਿਆਰ ਦਾ ਜੋਸ਼ ਠਾਠਾਂ ਮਾਰੇ ਗਾ, ਆਪੇ ਆ ਜਾਣਗੇ।

ਏਸੇ ਤਰਾਂ ਸਮਾਂ ਬੀਤਦਾ ਗਿਆ | ਮਾਲਾ ਨੂੰ ਨਿੰਮਾ ਨਿੰਮਾ ਬੁਖਾਰ ਵੀ ਰਿਹਣ ਲਗ ਪਿਆ। ਪਰ ਉਹ ਆਪਨੀ ਹਾਲਤ ਤੇ ਬੋਲ ਚਾਲ ਵਿਚੋਂ ਕਿਸੇ ਨੂੰ ਇਹ ਸ਼ਕ ਨਾ ਪੈਣ ਦਿੰਦੀ ਕਿ ਉਹ ਬਿਮਾਰ ਹੈ ਜਾਂ ਉਸ ਨੂੰ ਕੋਈ ਹੋਰ ਕਿਸੇ ਤਰਾਂ ਦੀ ਤਕਲੀਫ ਹੈ।

ਉਧਰ ਪ੍ਰੇਮ ਨਾ ਤੇ ਮਾਲਾ ਨੂੰ ਹੀ ਭੁਲ ਸਕਿਆ ਤੇ ਨਾ ਹੀ ਉਹ ਫੂਲ ਨਾਲ ਵਿਆਹ ਕਰ ਸਕਿਆ। ਫੂਲ ਨੇ ਵੀ ਕੋਈ ਖਾਸ ਜੌਰ ਨਾ ਦਿਤਾ। ਭਾਵੇਂ ਵਿਚੋਂ ਉਹ ਇਹੋ ਚਾਹੁੰਦੀ ਸੀ ਕਿ ਕੇਹੜਾ ਵੇਲਾ ਹੋਵੇ ਅਸੀ ਦੋ ਤੋਂ ਇਕ ਹੋ ਜਾਈਏ। ਪਰ ਉਸ ਨੇ ਕੋਈ ਕਾਹਲੀ ਨਾ ਪਾਈ। ਅਸਲ ਗੱਲ ਇਹ ਸੀ ਕਿ ਪਹਿਲੇ ਉਹ ਚਾਹੇ ਜੁਗਿੰਦਰ ਦੇ ਪਿਛੇ ਲਗ ਕੇ ਪ੍ਰੇਮ ਨੂੰ ਤਬਾਹ ਤੇ ਬਰਬਾਦ ਕਰਨ ਤੇ ਤੁਲ ਪਈ ਸੀ। ਪਰ ਜਦੋਂ ਤੋਂ ਪ੍ਰੇਮ ਮਾਲਾ ਨੂੰ ਛਡ ਆਇਆ ਸੀ ਤਾਂ ਉਸ ਨੂੰ ਇਹ ਸ਼ਕ ਹੋ ਗਿਆ ਸੀ ਕਿ ਪ੍ਰੇਮ ਸਿਰਫ ਮੇਰੇ ਨਾਲ ਵਿਆਹ ਹੋ ਜਾਣ ਦੀ ਹਵਸ ਪਿਛੇ ਹੀ ਉਸਨੂੰ ਛਡ ਆਇਆ ਹੈ, ਨਹੀਂ ਤਾਂ ਕੀ ਮਾਲਾ ਨੇ ਆਪਣੀ ਨਿਰਦੋਸ਼ਤਾ ਸਿਦ ਕਰਨ ਲਈ ਕੋਈ ਉਪਰਾਲਾ