ਪੰਨਾ:ਨਿਰਮੋਹੀ.pdf/186

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੦


ਨਿਰਮੋਹੀ

ਨਾ ਕੀਤਾ ਹੋਵੇਗਾ?

ਇਹੋ ਜੇਹੀਆਂ ਕਈ ਗਲਾਂ ਸੋਚਦੀ ਖੁਦ ਬਖੁਦ ਅਗੇ ਨਾਲੋਂ ਕਾਫੀ ਸੁਧਰ ਰਹੀ ਸੀ। ਪ੍ਰੇਮ ਨੂੰ ਵੀ ਉਹ ਸਚੇ ਪ੍ਰੇਮ ਦੀ ਅਖ ਨਾਲ ਦੇਖਦੀ।ਪ੍ਰੇਮ ਜੋ ਸ਼ਰਾਬ ਦੇ ਪਿਛੇ ਦੀਵਾਨਾ ਹੁੰਦਾ ਜਾ ਰਿਹਾ ਸੀ ਉਸਨੂੰ ਇਸ ਕੰਮ ਤੋਂ ਮੋੜਦੀ। ਪਰ ਜੁਗਿੰਦਰ ਨੇ ਜਾਂ ਫੂਲ ਦੇ ਵਿਗੜੇ ਹੋਏ ਤੌਰ ਦੇਖੇ ਤਾਂ ਉਸ ਨੂੰ ਪਿਸੂ ਪੈ ਗਏ। ਹਾਲਾਂ ਉਸਨੂੰ ਇਸ ਦਾ ਪੂਰੀ ਤਰਾਂ ਯਕੀਨ ਸੀ ਕਿ ਚਾਹੇ ਉਹ ਉਸ ਨਾਲ ਸ਼ਾਦੀ ਕਰੇ ਚਾਹੇ ਨਾ, ਉਸ ਦੀਆਂ ਉਂਗਲਾਂ ਪੰਜੇ ਘਿਓ ਵਿਚ ਹਨ। ਪਰ ਜਦੋਂ ਇਕ ਦਿਨ ਫੂਲ ਨੇ ਸਾਫ ਕਹਿ ਦਿਤਾ, ਦੇਖ, ਜੁਗਿੰਦਰ, ਮੇਂ ਪਹਿਲੇ ਜਰੂਰ ਤੇਰੇ ਇਸ਼ਾਰੇ ਤੇ ਚਲਦੀ ਸਾਂ ਪਰ ਪ੍ਰੇਮ ਦਾ ਸਭ ਕੁਝ ਲੁਟ ਲੈਣ ਨੂੰ ਹਮੇਸ਼ਾਂ ਤਤ ਪਰ ਰਹਿੰਦੀ ਸਾਂ। ਪਰ ਹੁਣ ਮੇਰੇ ਕੋਲੋਂ ਇਸ ਦੀ ਉਮੀਦ ਰਖਣੀ ਬਿਲਕੁਲ ਫਜ਼ੂਲ ਹੈ ਤਾਂ ਉਹ ਦੂਸਰੀ ਗਲ ਹੈ ਕਿ ਮੈਨੂੰ ਇਕ ਸ਼ਰੀਫ ਔਰਤ ਬਨਨ ਕਾਰਨ ਤੂੰ ਬਲੈਕ ਮੇਲ ਜਰੂਰ ਕਰ ਸਕਦਾ ਹੈ। ਤੇ ਇਸ ਭੇਤ ਨੂੰ ਲੁਕਾਈ ਰਖਨ ਲਈ ਕਿ ਮੈਂ ਸ਼ਰੀਫ ਸਮਾਜ ਦੀ ਲੜਕੀ ਨਾ ਹੁੰਦੀ ਹੋਈ ਇਕ ਵੇਸਵਾ ਹਾਂ, ਤੂੰ ਜਿੰਨਾ ਰੁਪਇਆ ਕਹੈਂ ਹਰ ਮਹੀਨੇ ਤੈਨੂੰ ਦੇਣ ਨੂੰ ਤਿਆਰ ਹਾਂ।'

ਸੁਣ ਕੇ ਜੁਗਿੰਦਰ ਬੋਲਿਆ,'ਮੰਨ ਲਿਆ, ਫੂਲ, ਕਿ ਤੂੰ ਪ੍ਰੇਮ ਨਾਲ ਸਚੀ ਮੁਹੱਬਤ ਕਰਨ ਲਗ ਪਈ ਏਂ। ਪਰ ਇਸ ਦਾ ਇਹ ਮਤਲਬ ਨਹੀਂ ਕਿ ਸ਼ਾਦੀ ਵੀ ਜਰੂਰ ਕਰ ਲਵੇਂਗੀ। ਤੇ ਜੇਕਰ ਤੂੰ ਸ਼ਾਦੀ ਵੀ ਕਰ ਲੀਤੀ ਤਾਂ ਇਹ ਜਰੂਰੀ ਨਹੀਂ ਜੋ ਤੂੰ ਸਾਰੀ ਉਮਰ ਉਸ ਨਾਲ ਨਿਭਾ ਸਕੇ। ਤੇਰਾ ਸੰਬੰਧ ਉਸ