ਪੰਨਾ:ਨਿਰਮੋਹੀ.pdf/188

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੨


ਨਿਰਮੋਹੀ

ਦੇਖ ਮੇਰੇ ਦਿਲ ਨੇ ਤਰਸ ਖਾਧਾ ਤੇ ਮੈਂ ਸਚੇ ਦਿਲੋਂ ਉਸ ਨਾਲ ਮੁਹੱਬਤ ਕਰਨ ਲਗ ਪਈ।'

'ਪਰ' ਫੂਲ, ਉਸ ਨੂੰ ਉਜਾੜਨ ਤੇ ਉਸਦੀ ਦੁਨੀਆਂ ਬਰਬਾਦ ਕਰਨ ਦਾ ਸੇਹਰਾ ਵੀ ਤੇ ਤੇਰੇ ਸਿਰ ਹੈ। ਤੂੰ ਹੀ ਉਸ ਦੀ ਬਨੀ ਬਨਾਈ ਦੁਨੀਆਂ ਨੂੰ ਉਜਾੜਿਆ ਹੈ। ਜਦੋਂ ਹੀ ਉਸ ਨੂੰ ਪਤਾ ਲਗਾ ਕਿ ਸਾਰੇ ਫਸ਼ਾਦ ਦੀ ਜੜ ਤੂੰ ਹੈਂ ਤਾਂ ਉਹ ਬਿਨਾ ਕਿਸੇ ਝਿਜਕ ਦੇ ਤੈਨੂੰ ਬਜਾਰ ਵਿਚ ਸੁਟ ਪਾਵੇਗਾ | ਇਸ ਲਈ ਮੇਰੀ ਮੰਨ ਤੇ ਉਸ ਕੋਲੋਂ ਜੋ ਕੁਝ ਵੀ ਲੈਣਾ ਹੈ ਇਸ ਹਾਲਤ ਵਿਚ ਲੈ ਲੈ।'

ਤੂੰ ਵੀ, ਜੁਗਿੰਦਰ ਕਿੰਨਾ ਪਥਰ ਦਿਲ ਇਨਸਾਨ ਹੈ। ਉਸ ਵਿਚਾਰੇ ਦੀ ਡਿਗਦੀ ਹੋਈ ਹਾਲਤ ਦੇਖ ਕੇ ਰਤੀ ਭਰ ਵੀ ਤੇਰੇ ਦਿਲ ਵਿਚ ਖਿਆਲ ਨਹੀਂ ਔਂਦਾ। ਤੂੰ ਸਾਰੇ ਅਲਜਾਂਮ ਮੇਰੇ ਤੇ ਲੌਣ ਦੀ ਕੋਸ਼ਿਸ਼ ਕਰ ਰਿਹਾ ਹੈਂ। ਪਰ ਯਾਦ ਰਖ ਦੇ ਨਾਲ ਤੂੰ ਵੀ ਖਾਲੀ ਨਹੀਂ ਬਚ ਸਕੇਗਾ! ਤੇ ਜਦੋਂ ਪੋਮ ਨੂੰ ਪਤਾ ਲਗਾ ਕਿ ਸਭ ਤੋਂ ਵੱਡਾ ਦੁਸ਼ਮਨ ਖੁਦ ਮੇਰਾ ਦੋਸਤ ਹੈ ਇਹ ਉਸੇ ਦੀ ਚਲਾਈ ਕਾਰਸਤਾਨੀ ਹੈ, ਤਾਂ ਸ਼ਿਵਾਏ ਜਹ ਜਾਣ ਦੇ ਤੈਨੂੰ ਵੀ ਕੋਈ ਹੋਰ ਥਾਂ ਨਹੀਂ ਮਿਲੇਗੀ।

'ਅਛਾ ਬਈ ਫੂਲ, ਤੇਰੀ ਮਰਜ਼ੀ ਹੈ, ਜਿਵੇਂ ਕਹੇਂ ਤਰਾਂ ਹੀ ਸਹੀ। ਲੇਕਨ ਹਰ ਮਹੀਨੇ ਕਾਫੀ ਰਕਮ ਜੋ ਮੈਂ ਬਾਹਦ ਵਿਚ ਸੋਚ ਕੇ ਦਸਾਂਗਾ ਮੈਨੂੰ ਮਿਲ ਜਾਨੀ ਚਾਹੀਦੀ ਹੈ। ਤਾਂ ਕਿ ਮੈਂ ਤੇਰੇ ਇਸ ਭੇਦ ਨੂੰ ਉਮਰ ਭਰ ਛੁਪਾ ਕੇ ਰਖਾਂਂ'

ਬਹੁਤ ਅਛਾ, ਮਾਸਟਰ, ਜਿਵੇਂ ਕਹੋ। ਤੇ ਥੋੜੇ ਚਿਰ ਵਿਚ ਉਨ੍ਹਾਂ ਦੋਵਾਂ ਅੰਦਰ ਰਾਜੀ ਨਾਮਾ ਹੋ ਗਿਆ।