ਪੰਨਾ:ਨਿਰਮੋਹੀ.pdf/189

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੩


ਨਿਰਮੋਹੀ

ਚੌਵੀ

ਜਿਵੇਂ ਕਿਸੇ ਦੇ ਮਮੂਲੀ ਜਹੇ ਫੋੜੇ ਤੋਂ ਨਸੂਰ ਬਨ ਜਾਵੇ ਤੋਂ ਹੌਲੇ ਹੌਲੇ ਰਿਸਦਾ ਹੋਇਆ ਮਿਠੀ ਮਿਠੀ ਪੀੜ ਵੀ ਦੇਂਦਾ ਰਹੇ ਤਾਂ ਰੋਗੀ ਇਸ ਤਕਲੀਫ ਨੂੰ ਵਿਚੇ ਵਿਚੇ ਪੀਵੀ ਜਾਂਦਾ ਹੈ। ਤੇ ਥੋੜੀ ਕੀਤੀ ਕਿਸੇ ਨੂੰ ਇਹ ਜਾਹਰ ਨਹੀਂ ਹੋਣ ਦੇਂਦਾ ਕਿ ਮੈਨੂੰ ਫਲਾਣੀ ਤਕਲੀਫ ਹੋਣ ਕਾਰਨ ਬੜਾ ਦੁਖ ਹੋ ਗਿਆ ਹੈ। ਏਸੇ ਤਰਾਂ ਜਦੋਂ ਤੋਂ ਪ੍ਰੇਮ ਉਸ ਨੂੰ ਵਿਆਹ ਕੇ ਛਡ ਗਿਆ, ਮਾਲਾ ਦੇ ਸੀਨੇ ਵਿਚ ਹਮੇਸ਼ਾਂ ਇਕ ਮਿਠੀ ਮਿਠੀ ਜਹੀ ਦਰਦ ਮਹਿਸੂਸ ਹੋ ਰਹੀ ਸੀ ਜੋ ਹੌਲੇ ਹੌਲੇ ਉਸ ਦੇ ਕਲੇਜੇ ਨੂੰ ਖਾਈ ਜਾ ਰਹੀ ਸੀ। ਇਕ ਦਿਨ ਦਿਲ ਹਥੋਂ ਕਾਫੀ ਮਜਬੂਰ ਹੋ ਉਸ ਨੇ ਪ੍ਰੇਮ ਵਲ ਚਿਠੀ ਲਿਖੀ, ਜਿਸ ਦਾ ਮਜ਼ਮੂਨ ਕੁਝ ਇਸ ਤਰਾਂ ਦਾ ਸੀ।

ਮੇਰੇ ਹਿਰਦੇਸ਼ਵਰ,


ਕੀ ਸਚ ਮੁਚ ਈ ਦਿਲੋਂ ਭੁਲਾ ਦਿਤਾ ਜੇ ਇਸ ਚਰਨ ਦਾਸੀ ਨੂੰ? ਏਨਾ ਪੁਰਾਨਾ ਲਗਾ ਪ੍ਰੇਮ ਦਾ ਬੂਟਾ ਹਵਾ ਦੇ ਇਕ ਝੋਕੇ ਨਾਲ ਜੜਾਂ ਤੋਂ ਪੁਟਿਆ ਜਾਵੇਗਾ, ਇਸ ਦੀ ਮੇਨੂੰ | ਕਦੀ ਵੀ ਆਸ ਨਹੀਂ ਸੀ। ਮੈਂ ਤੁਸਾਂ ਦੀ ਯਾਦ ਵਿਚਰਨ ਪਾਣੀ ਦੇ ਮਛੀ ਵਾਂਗ ਤੜਫ ਰਹੀ ਹਾਂ, ਮੇਰੇ ਸਵਾਮੀ! ਤੁਸਾਂ ਨੂੰ ਇਸ ਦੀ ਰਤੀ ਜਿਨੀ ਕੋਈ ਪ੍ਰਵਾਹ ਨਹੀਂ ਹੋ ਰਹੀ। ਇਸ ਰੋਜ਼ ਰੋਜ਼ ਦੀ ਤੜਫ ਤੋਂ ਮੈਂ ਤੰਗ ਆ ਚੁਕੀ ਹਾਂ, ਮੇਰੇ ਨਾਥ ਮੇਰੇ ਜਨਮ ਜਨਮ ਦੇ ਜੀਵਨ ਸਾਥੀ, ਮੈਂ ਨਿਮਾਨੀ ਨੂੰ ਇਵ ਨਾ ਤੜਫਾਓ। ਇਸ ਤਰਾਂ ਹੌਲੀ ਹੌਲੀ ਮਾਰਨ ਨਾਲੋਂ ਤੇ ਆਓ ਇਸ ਅਭਾ-