ਪੰਨਾ:ਨਿਰਮੋਹੀ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੪


ਨਿਰਮੋਹੀ

ਗਨੀ ਦਾ ਇਕੋ ਵਾਰ ਗਲਾ ਘੁੱਟ ਕੇ ਕੰਮ ਤਮਾਮ ਕਰ ਦਿਉ ਤਾਂ ਚੰਗਾ ਹੈ। ਰੋਜ਼ ਰੋਜ਼ ਦਾ ਤੜਫਨਾ ਤੇ ਨਾ ਸਹਿਨਾ ਪਵੇ। ਕੀ ਇਹ ਮੇਰੀ ਅਖੀਰੀ ਬੇਨਤੀ ਵੀ ਸਵੀਕਾਰ ਨਹੀਂ ਕਰੋਗੇ? ਮੈਂ ਤੁਸਾਂ ਨੂੰ ਕਦੀ ਵੀ ਨਾ ਲਿਖਦੀ। ਪਰ ਦਿਲ ਮਜ਼ਬੂਰ ਕਰ ਰਿਹਾ ਹੈ। ਬਚਪਨ ਦੀ ਮੁਹੱਬਤ ਗਲਾ ਪਾੜ ਪਾੜ ਕੇ ਪੁਕਾਰ ਰਹੀ ਹੈ। ਕੀ ਕਿਸੇ ਚੀਜ਼ ਦੀ ਵੀ ਪ੍ਰਵਾਹ ਨਹੀਂ ਕਰੋਗੇ? ਮੇਰੇ ਸਵਾਮੀ, ਮੈਂ ਤੁਸਾਂ ਤੋਂ ਹੋਰ ਕੁਝ ਨਹੀਂ ਮੰਗਦੀ। ਬੇਸ਼ਕ ਦੁਸਰੀ ਸ਼ਾਦੀ ਕਰਵਾਉ, ਜੋ ਮਰਜੀ ਹੈ ਕਰੋ, ਮੈਨੂੰ ਕੋਈ ਚਿੰਤਾ ਨਹੀਂ ਹੋਵੇਗੀ। ਬਸ ਇਕ ਵਾਰੀ ਆਕੇ ਇਸ ਗੱਲ ਨੂੰ ਮੂੰਹੋਂ ਕਹਿ ਦੇਵੋ ਕਿ ਮਾਲਾ, ਤੂੰ ਬੇ ਗੁਨਾਹ ਹੈ ਨਿਰਦੋਸ਼ ਹੈਂ, ਤੇਰੇ ਮਥੇ ਤੇ ਲਾਇਆ ਇਹ ਕਲੰਕ ਦਾ ਟਿਕਾ ਨਿਰਮੂਲ ਹੈ। ਬਸ ਮੇਰੇ ਸਵਾਮੀ, ਮੈਂ ਬੇ ਫਿਕਰ ਹੋ ਜਾਵਾਂਗੀ। ਫਿਰ ਮੈਂ ਇਸ ਦੁਨੀਆ ਤੋਂ ਕੁਝ ਨਹੀਂ ਮੰਗਾਂ ਗੀ। ਆਖਰ ਤੁਸਾਂ ਨੂੰ ਹੋ ਕੀ ਗਿਆ ਹੈ ਮੇਰੇ ਈਸ਼ਵਰ?

ਕਿਉਂ ਏਨੇ ਪਥਰ ਦਿਲ ਹੋ ਗਏ ਹੋ? ਪਹਿਲੇ ਤੇ ਤੁਸੀਂ ਕਦੀ ਇਹੋ ਜਹੀ ਬੇਰੁਖੀ ਨਹੀਂ ਸੀ ਕੀਤਾ। ਮੇਰੇ ਤੇ ਆਵਾਰਾ ਤੇ ਕਲੰਕਨੀ ਦਾ ਦੂਸ਼ਨ ਲਾ ਕੇ ਚੰਗਾ ਨਹੀਂ ਕੀਤਾ, ਨਾਥ! ਮੈਂ ਕਿਵੇਂ ਆਪ ਨੂੰ ਸਮਝਾਵਾਂ ਕਿ ਮੈਂ ਨਿਰਦੋਸ਼ ਹਾਂ? ਮਰ ਖਿਲਾਫ ਜੋ ਵੀ ਸਬੂਤ ਆਪ ਨੂੰ ਮਿਲੇ ਹਨ ਬਿਲਕੁਲ ਝੂਠ ਹਨ।

ਮੁੜ ਮੁੜ ਕੇ ਮੈਨੂੰ ਇਕੋ ਹੀ ਆਦਮੀ ਤੇ ਸ਼ਕ ਜਾਂਦਾ ਏ। ਮੇਰਾ ਜਿਥੋਂ ਤਕ ਖਿਆਲ ਹੈ ਉਹ ਸਾਡੀ ਜਿੰਦਗੀ ਬਰਬਾਦ ਕਰਨ ਤੇ ਤੁਲਿਆ ਹੈ।