ਪੰਨਾ:ਨਿਰਮੋਹੀ.pdf/192

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੬


ਨਿਰਮੋਹੀ

ਚਿਠੀ ਲਿਖ ਕੇ ਮਾਲਾ ਲਫਾਫੇ ਚ ਬੰਦ ਕਰਨ ਦੀ ਲਗੀ ਸੀ, ਕਿ ਉਸ ਦੀ ਸਹੇਲੀ ਜੋ ਹੁਣ ਭਰਜਾਈ ਬਨ ਚੁਕੀ ਸੀ, ਪ੍ਰੀਤਮ, ਆਪਨੇ ਪਤੀ ਸਮੇਤ ਉਸ ਦੇ ਘਰ ਆ ਗਈ। ਮਾਲਾ ਨੇ ਪਾਸ ਪਈਆਂ ਕੁਰਸੀਆਂ ਤੇ ਬੈਠਨ ਦਾ ਇਸ਼ਾਰਾ ਕੀਤਾ | ਪ੍ਰੀਤਮ ਨੇ ਬੈਠਦਿਆਂ ਹੋਇਆਂ ਪੁਛਿਆ

'ਮਾਲਾ, ਮੈਂ ਸੁਨਿਐ ਤੇਰੀ ਸੇਹਤ ਅਜ ਕਲ ਠੀਕ ਨਹੀਂ ਰਹਿੰਦੀ। ਕੀ ਗਲ ਐ? ਤੇ ਨਾਲੇ ਪ੍ਰੇਮ ਵੀਰ ਵੀ ਚੰਗਾ ਏ, ਜਦੋਂ ਦਾ ਗਿਆ ਏ ਫੇਰ ਮੁੜਕੇ ਸੁਧ ਈ ਨਹੀਂ ਲੀਤੀ।'

'ਕੰਮ ਕਾਰ ਵਿਚ ਵੇਹਲ ਨਹੀਂ ਮਿਲਿਆ, ਪ੍ਰੀਤਮ! ਕੀ ਕਰਨ? ਛੋਟੀ ਉਮਰੇ ਉਨਾਂ ਦੇ ਮਾਮੇ ਜੀ ਏਨਾ ਕਾਰੋਬਾਰ ਉਨਾਂ ਦੇ ਸਿਰ ਤੇ ਸੁਟ ਗਏ ਹਨ ਕਿ ਜੁਮੇਵਾਰੀ ਸੰਭਾਲਨੀ ਮੁਸ਼ਕਲ ਹੋ ਰਹੀ ਏ।'

'ਪਰ ਮਾਲਾ, ਤੂੰ ਤੇ ਇਉਂ ਗਲਾਂ ਕਰ ਰਹੀ ਏ ਜਿਵੇਂ ਉਨ੍ਹਾਂ ਕੋਲੋਂ ਬੜੀ ਤੰਗ ਆ ਚੁਕੀ ਏ

ਤੰਗ ਕੀ ਔਣਾ ਹੈ? ਪ੍ਰੀਤਮ, ਜੀ ਰਹੀ ਹਾਂ। ਜਿੰਦਗੀ ਦੇ ਚਾਰ ਦਿਨ ਬਾਕੀ ਹਨ। ਉਹ ਵੀ ਕਿਸੇ ਦਿਨ ਖ਼ਤਮ ਹੋ ਜਾਣਗੇ। ਸਚ ਕਹਿੰਦੀ ਹਾਂ, ਪ੍ਰੀਤਮ,। ਮੈਂ ਇਸ ਜਿੰਦਗੀ ਤੋਂ ਉਕਤਾ ਚੁਕੀ ਹਾਂ।

ਇਹ ਕਿਸ ਤਰਾਂ ਦੀਆਂ ਫਿਕੀਆਂ ਫਿਕੀਆਂ ਗਲਾਂ ਕਰ ਰਹੀ ਏਂ, ਮਾਲਾ? ਆਖਰ ਹੋ ਕੀ ਗਿਆ ਏ ਤੈਨੂੰ? ਕਿਹੜੀ ਐਹੋ ਜਹੀ ਗਲ ਏ ਜਿਸ ਨਾਲ ਏਨੀ ਜਲਦੀ ਉਕਤਾ ਗਈ ਏ ਜਿੰਦਗੀ ਤੋਂ?

ਇਸ ਦੇ ਜਵਾਬ ਵਿਚ ਮਾਲਾ ਨੇ ਉਹ ਚਿਠੀ ਜੇਹੜੀ