ਪੰਨਾ:ਨਿਰਮੋਹੀ.pdf/198

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੨


ਨਿਰਮੋਹੀ

ਪ੍ਰੇਮ ਤੇਰਾ ਦੋਸਤ ਹੈ। ਮੈਂ ਤੇਰੇ ਦੋਸਤ ਦੀ ਅਮਾਨਤ ਹਾਂ। ਇਹ ਮੇਰੀ ਫੂਲ ਕਹਿਣ ਦੀ ਆਦਤ ਤੈਨੂੰ ਤਰਕ ਕਰ ਦੇਨੀ ਪਵੇਗੀ।

ਵਾਹ ਜੀ ਵਾਹ! ਜੁਗਿੰਦਰ ਬੋਲਿਆ, ਮੇਰੀ ਬਿਲੀ ਤੇ ਮੈਨੂੰ ਹੀ ਮਿਆਓ। ਮੇਰੀ ਸਿਖਾਈ ਹੋਈ ਅਜ ਮੈਨੂੰ ਹੀ ਮਤ ਦੇ ਰਹੀ ਏ। ਪਰ ਯਾਦ ਰਖ, ਫੂਲ, ਤੇ ਇਸ ਚਾਲ ਵਿਚ ਕਾਮਯਾਬ ਨਹੀਂ ਹੋ ਸਕਦੀ। ਤੇਰਾ ਤੇ ਉਹ ਹਿਸਾਬ ਏ, ਨੌ ਸੌ ਚੂਹੇ ਖਾ ਕੇ ਬਿਲੀ ਹੱਜ ਨੂੰ ਚਲੀ! ਜਿਵੇਂ ਤੇਰੀ ਜਮੀਰ ਇਕ ਦਮ ਪਲਟ ਗਈ ਏ, ਸਮਝ ਮੇਰੀ ਵੀ ਪਲਟ ਗਈ ਏ। ਤੂੰ ਤੇ ਪ੍ਰੇਮ ਦੀ ਦੌਲਤ ਨਾਲ ਸ਼ਾਦੀ ਕਰਨ ਲਈ ਤਿਆਰ ਹੋ ਪਈ ਏ। ਪਰ ਮੈਂ ਬਿਨਾ ਕਿਸੇ ਲਾਲਚ ਦੇ ਉਸਨੂੰ ਬਚੌਣ ਦੀ ਕੋਸ਼ਸ਼ ਕਰਾਂਗਾ।'

'ਵਾਹ! ਆਪੇ ਮੈਂ ਰਜੀ ਪੁਜੀ ਆਪੇ ਮੇਰੇ ਬਚੇ ਜੀਨ! ਆਪ ਮੈਨੂੰ ਪ੍ਰੇਮ ਦੇ ਨਾਲ ਚਮੋੜਨ ਦੀ ਕੋਸ਼ਸ਼ ਕੀਤੀ ਤੇ ਅਜੇ ਜਦੋਂ ਕਿ ਮੈਂ ਸਿਧੇ ਰਸਤੇ ਆ ਕੇ ਉਸ ਦੀ ਜੀਵਨ ਸੰਗਨੀ ਬਨਨ ਲਗੀ ਹਾਂ ਤਾਂ ਮਨੇ ਕੀਤਾ ਜਾ ਰਿਹਾ ਹੈ। ਪਰ ਤੇਰੀ ਕੋਸ਼ਸ਼ ਬਿਅਰਥ ਜਾਵੇਗੀ, ਮਾਸਟਰ। ਯਾਦ ਰਖ, ਜੇ ਤੂੰ ਮੇਰਾ ਪੋਲ ਖੋਲਨ ਦਾ ਖਿਆਲ ਦਿਲ ਵਿਚ ਲਿਆਵੇਂਗਾ, ਤਾਂ ਇਹ ਵੀ ਸੁਣ ਲੈ, ਤੂੰ ਵੀ ਇਸ ਤੋਂ ਨਹੀਂ ਬਚਿਆ ਰਹੇਗਾ | ਅਗ ਦੀਆਂ ਲਪਟਾਂ ਵਿਚ ਆਕੇ ਤੂੰ ਵੀ ਝੁਲਸਿਆ ਜਾਵੇਗਾ | ਕਿਉਂਕਿ ਜਿੱਨਾ ਤੇ ਮੈਨੂੰ ਬਦਨਾਮ ਕਰ ਸਕੇਗਾ, ਉਸ ਤੋਂ ਜਾਦਾ ਮੈਂ ਤੈਨੂੰ ਜਲੀਲ ਕਰ ਸਕਦੀ ਹਾਂ | ਵੈਸੇ ਜੇ ਤੂੰ ਪਹਿਲੇ ਵਰਗਾ ਸਾਥੀ ਬਨਿਆ ਰਹੇ, ਤਾਂ ਇਹ ਮੇਰੀ ਰਿਹਾਇਸ਼ ਵਾਲਾ ਮਕਾਨ ਮੈਂ ਤੇਰੇ ਨਾਂ ਕਰ ਸਕਦੀ ਹਾਂ ਤੇ ਹਰ ਮਹੀਨੇ ਤੇਰਾ