ਪੰਨਾ:ਨਿਰਮੋਹੀ.pdf/200

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੪


ਨਿਰਮੋਹੀ

ਇਕੱਲਾ ਦੇਖ ਜੁਗਿੰਦਰ ਨੇ ਉਸ ਨੂੰ ਤਮਾਮ ਹਾਲਾਤ ਤੋਂ ਖਬਰ ਦਾਰ ਕਰਨਾ ਚਾਹਿਆ। ਪਰ ਪ੍ਰੇਮ ਨੇ ਸਮਝਿਆ ਸ਼ਾਇਦ ਇਹ ਮੇਰਾ ਪ੍ਰਤਾਵਾ ਲੈਣਾ ਚਾਹ ਰਿਹਾ ਏ। ਕਿਉਂਕਿ ਕੋਈ ਭਰਾ ਆਪਣੀ ਭੈਣ ਲਈ ਬੁਰੀਆਂ ਗਲਾਂ ਨਹੀਂ ਕਹਿ ਸਕਦਾ। ਸਾਫ ਜੁਗਿੰਦਰ ਵੀ ਨਹੀਂ ਸੀ ਦਸਦਾ। ਉਹ ਵੀ ਕੇਹੜੇ ਮੂੰਹ ਨਾਲ ਕਹਿੰਦਾ ਕਿ ਜਿਸਨੂੰ ਮੈਂ ਆਪਣੀ ਭੈਣ ਕਹਿ ਕੇ ਤੇਰੇ ਨਾਲ ਵਿਆਹ ਦੀ ਗਲ ਕਰਦਾ ਰਿਹਾ ਹਾਂ ਉਹ ਮੇਰੀ ਭੈਣ ਨਹੀਂ, ਸਗੋਂ ਦਿਲੀ ਦੀ ਖੂਬ ਸੂਰਤ ਵੇਸਵਾ ਹੈ।

ਪ੍ਰੇਮ ਨੇ ਕਈ ਤਰਾਂ ਦੀਆਂ ਹੇਰ ਫੇਰ ਵਾਲੀਆਂ ਗਲਾਂ ਸੁਨੀਆਂ | ਪਰ ਹਰ ਗਲ ਦੇ ਅਖੀਰ ਵਿਚ ਇਹੋ ਜਵਾਬ ਦੇਂਦਾ ਕਿ ਚਾਹੇ ਕੁਝ ਵੀ ਕਿਉਂ ਨਾ ਹੋਵੇ, ਮੈਂ ਫੂਲ ਨਾਲ ਵਿਆਹ ਕਰਕੇ ਰਹਾਂਗਾ।

ਹੁਣ ਜੁਗਿੰਦਰ ਦੇ ਸਾਮਨੇ ਇਕੋ ਸਵਾਲ ਸੀ ਕਿ ਕਿਸੇ ਤਰਾਂ ਪ੍ਰੇਮ ਨੂੰ ਸਿਧੇ ਰਸਤੇ ਲਿਆਂਦਾ ਜਾਵੇ। ਪਰ, ਪ੍ਰੇਮ ਸ਼ਰਾਬ ਦੇ ਨਸ਼ੇ ਵਿਚ ਚੂਰ ਕੋਈ ਗਲ ਦਿਲ ਤੇ ਲਿਆ ਹੀ ਨਹੀਂ ਰਿਹਾ ਸੀ।

ਦੂਸਰੇ ਦਿਨ ਜਗਿੰਦਰ ਪ੍ਰੇਮ ਤੋਂ ਇਕ ਦਿਨ ਦੀ ਇਜਾਜ਼ਤ ਲੈਕੇ ਲਖਨਊ ਪਹੁੰਚਾ | ਉਸਨੇ ਪ੍ਰੇਮ ਨੂੰ ਲਖਨਊ ਜਾਣਾ ਨਹੀਂ ਕਿਹਾ, ਸਗੋਂ ਇਹ ਕਹਿ ਕੇ ਗਿਆ ਕਿ ਮੈਂ ਇਕ ਜ਼ਰੂਰੀ ਕੰਮ ਮੁਰਾਦਾ ਬਾਦ ਜਾ ਰਿਹਾ ਹਾਂ। ਲਖਨਊ ਪਹੁੰਚ ਉਹ ਸਿਧਾ ਪ੍ਰੇਮ ਦੇ ਘਰ ਗਿਆ ਤੇ ਉਸਨੇ ਮਾਲਾ ਨੂੰ ਮਿਲਨ ਦਾ ਹੀਆ ਕੀਤਾ। ਉਸਦੇ ਘਰ ਉਸਨੇ ਦਸਿਆ ਕਿ ਮੈਂ ਦਿਲੀ ਤੋਂ ਆ ਰਿਹਾ ਹਾਂ ਤੇ ਮਾਲਾ ਲਈ ਸੰਦੇਸ਼ਾ ਹੈ। ਨਾਲ ਹੀ ਉਸਨੇ