ਪੰਨਾ:ਨਿਰਮੋਹੀ.pdf/202

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੬


ਨਿਮੋਰਹੀ

ਇਸ ਤੇ ਜੁਗਿੰਦਰ ਨੇ ਸਭ ਕੁਝ ਦਸ ਦਿਤਾ | ਸੁਣ ਕੇ ਮਾਲਾ ਦੇ ਦਿਲ ਦੇ ਸਾਰੇ ਵਹਿਮ ਨਿਕਲ ਗਏ ਤੇ ਉਸ ਦਾ ਸ਼ਕ ਯਕੀਨ ਵਿਚ ਬਦਲ ਗਿਆ ਕਿ ਵਾਕਈ ਇਹ ਸਾਰੀ ਕਰਤੂਤ ਜੁਗਿੰਦਰ ਦੀ ਏ। ਜੁਗਿੰਦਰ ਨੇ ਜਾਂ ਬਹੁਤ ਤਰਲੇ ਮਿਨਤਾਂ ਕੀਤੀਆਂ ਤਾਂ ਮਾਲਾ ਨੇ ਉਸਦੇ ਕਸੂਰ ਮਾਫ ਕਰਦਿਆਂ ਕਿਹਾ

ਦੇਖ, ਜੁਗਿੰਦਰ ਭਰਾ, ਮੈਂ ਤੇ ਤੈਨੂੰ ਮਾਫ ਕਰ ਦੇਂਦੀ ਹਾਂ। ਇਹੋ ਸਮਝਕੇ ਕਿ ਮੇਰੇ ਕਰਮਾਂ ਵਿਚ ਇਹੋ ਲਿਖਿਆ ਸੀ ਸੋ ਮੈਂ ਭੁਗਤ ਰਹੀ ਹਾਂ। ਪਰ ਇਹ ਯਾਦ ਰਖੀ, ਤੈਨੂੰ ਮੁੜਕੇ ਕਿਸੇ ਨਾਲ ਇਹੋ ਜਹੀ ਚਾਲ ਨਹੀਂ ਚਲਨੀ ਚਾਹੀਦੀ। ਤੂੰ ਹੀ ਸੋਚ, ਆਖਰ ਤੈਨੂੰ ਇਸ ਵਿਚੋਂ ਕੀ ਮਿਲਿਆ? ਤੈਨੂੰ ਪਤਾ ਸੀ ਕਿ ਔਰਤ ਦਾ ਹਠ ਪਕਾ ਹੁੰਦਾ ਹੈ। ਮੈਂ ਬਚਪਨ ਤੋਂ ਉਨਾਂ ਲਈ ਜਾਨ ਦੇਣ ਨੂੰ ਤਿਆਰ ਸਾਂ। ਫਿਰ ਭਲਾ ਉਨ੍ਹਾਂ ਨੂੰ ਛਡ ਮੈਂ ਕਿਵੇਂ ਤੇਰੇ ਪਿਛੇ ਲਗਦੀ। ਤੂੰ ਏਨਾਂ ਜੋਰ ਲਾਇਆ ਏਨੀਆਂ ਚਾਲਾਂ ਚਲੀਆਂ | ਪਰ ਸਭ ਵਿਆਰਥ ਗਈਆਂ। ਖੈਰ, ਮੈਂ ਤੇ ਹੁਣ ਕੁਝ ਦਿਨਾਂ ਦੀ ਪਰੌਹਣੀ ਹਾਂ। ਸਿਰਫ ਉਨ੍ਹਾਂ ਦੇ ਦਰਸ਼ਨ ਕਰਨ ਦੀ ਖਾਤਰ ਹੀ ਜੀਉਂ ਰਹੀ ਹਾਂ। ਪਰ ਤੂੰ ਵੀ ਆਪਣੇ ਕੀਤੇ ਪਾਪਾਂ ਦੀ ਮਾਫੀ ਮੰਗਕੇ ਕਾਫੀ ਹਿੰਮਤ ਦਾ ਕੰਮ ਕੀਤਾ ਹੈ।

ਜਦੋਂ ਇਹ ਖਬਰ ਪ੍ਰੀਤਮ ਨੂੰ ਲਗੀ ਕਿ ਜੁਗਿੰਦਰ ਦਿੱਲੀ ਤੋਂ ਪ੍ਰੇਮ ਦਾ ਸੰਦੇਸਾ ਲੈ ਕੇ ਆਇਆ ਹੈ ਤਾਂ ਉਹ ਜਾਨਨ ਲਈ ਕਿ ਉਹ ਕੇਹੜਾ ਸੁਨੇਹਾ ਹੈ ਝਟ ਮਾਲਾ ਵਲ ਚਲੀ ਗਈ ਮਾਲਾ ਦੇ ਕਮਰੇ ਵਿਚ ਜਾਂ ਉਸ ਨੇ ਜਗਿੰਦਰ ਦੀ ਸੂਰਤ ਦੇਖ ਤਾਂ ਠਠੰਬਰ ਗਈ। ਇਸ ਤੋਂ ਪਹਿਲੇ ਕਿ ਪ੍ਰੀਤਮ ਕੁਝ ਬੋਲ,