ਪੰਨਾ:ਨਿਰਮੋਹੀ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੦


ਨਿਰਮੋਹੀ

ਪਿਆਰ ਚ ਰੋੜਾ ਬਨ ਬੈਠੋਂ | ਕੀ ਹੋਇਆ ਤੂੰ ਉਸ ਤੋਂ ਮਾਫੀ ਮੰਗ ਕੇ ਆਪਣੇ ਆਪ ਨੂੰ ਸੁਰਖਰੂ ਕਰ ਬੈਠਾ ਏਂ, ਪਰ ਯਾਦ ਰਖ, ਏਥੇ ਮਾਲਾ ਨਹੀਂ ਜੋ ਆਪਨੇ ਪਿਆਰ ਨੂੰ ਲਟੀਂਦਾ ਦੇਖ ਕੇ ਚੁਪ ਕਰ ਜਾਵੇਗੀ ਤੇ ਖੂਨ ਦੇ ਅਥਰੂ ਵਹਾਵੇਗੀ। ਮੈਂ ਫੂਲ ਹਾਂ, ਮਾਸਟਰ, ਤੇ ਮੇਰਾ ਪੇਸ਼ਾ ਉਹ ਪੇਸ਼ਾ ਹੈ ਜਿਥੇ ਕਦੀ ਕਿਸੇ ਦੀ ਬਦਮਾਸ਼ੀ ਕੰਮ ਨਹੀਂ ਕਰ ਸਕਦੀ। ਤੂੰ ਮੇਰਾ ਪਿਆਰ ਗੁਵਾਇਆ, ਪਰ, ਯਾਦ ਰਖ ਤੂੰ ਵੀ ਏਥੋਂ ਜਿੰਦਾ ਨਹੀਂ ਜਾ ਸਕਦਾ | ਇਸ ਤੋਂ ਪਹਿਲੇ ਕਿ ਜੁਗਿੰਦਰ ਕੁਝ ਉਤਰ ਦੇਂਦਾ, ਫੂਲ ਆਪਣੇ ਨੌਕਰਾਂ ਨੂੰ ਆਵਾਜ਼ ਦੇ ਚੁਕੀ ਸੀ।

ਜਗਿੰਦਰ ਨੇ ਦੇਖਿਆ ਪਾਣੀ ਸਿਰ ਤੋਂ ਉਪਰ ਪਹੁੰਚ ਚੁਕਾ ਹੈ ਤਾਂ ਉਹ ਇਹ ਕਹਿੰਦਾ ਹੋਇਆ ਉਠਿਆ, 'ਫੂਲ, ਜੇ ਤੂੰ ਆਪਣੇ ਆਪਨੂੰ ਨਾਗਨ ਜਾਹਿਰ ਕਰ ਸਕਦੀ ਹੈ ਤਾਂ ਮੈਂ ਆਪਣੇ ਆਪ ਨੂੰ ਮੁੰਡਾ ਕਹਿਣ ਤੋਂ ਦਰੇਗ ਨਹੀਂ ਕਰਾਂਗਾ। ਇਸ ਤੋਂ ਪਹਿਲੇ ਕਿ ਤੇਰਾ ਉਹ ਗੁੰਡਾ ਨੌਕਰ ਰਹੀਮ ਮੈਨੂੰ ਕੋਈ ਨੁਕਸਾਨ ਪੁਚਾਏ, ਮੈਂ ਤੇਰਾ ਈ ਕੰਮ ਤਮਾਮ ਕਰ ਦਿਆਂਗਾ | ਇਹ ਕਹਿੰਦੇ ਹੋਏ ਜੁਗਿੰਦਰ ਨੇ ਫੂਲ ਦਾ ਗਲਾ ਫੜ ਲੀਤਾ, ਦੇ ਉੱਨਾ ਚਿਰ ਦਬੌਦਾ ਈ ਗਿਆ ਜਿਨਾ ਚਿਰ ਕਿ ਉਸ ਦੀ ਸਰੀਰ ਨਿਰਜੀਵ ਹੋ ਕੇ ਉਸ ਦੇ ਹਥਾਂ ਵਿਚ ਲੁਟਕ ਨਹੀਂ ਗਿਆ।

ਨੌਕਰ ਦੇ ਔਂਦੇ ਤੱਕ ਉਸਦੀ ਮਾਲਕਨ ਇਸ ਦੁਨੀਆਂ ਤੋਂ ਕਿਨਾਰਾ ਕਰ ਚੁਕੀ ਸੀ। ਜੁਗਿੰਦਰ ਉਸ ਨੂੰ ਮਾਰ ਕੇ ਨਸਾਂ ਨਹੀਂ, ਸਗੋਂ ਉਥੇ ਹੀ ਬੈਠਾ ਰਿਹਾ। ਸਿਰਫ ਇਹੋ ਸੋਚ ਕੇ ਕਿ ਮੈਨੂੰ ਏਨ੍ਹਾਂ ਸਾਰੇ ਪਾਪਾਂ ਦੀ ਸਜਾ ਜਰੂਰ ਮਿਲਨੀ ਚਾਹੀਦੀ ਹੈ।