ਪੰਨਾ:ਨਿਰਮੋਹੀ.pdf/209

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੩


ਨਿਰਮੋਹੀ

ਸ਼ੁਰੂ ਕਰ ਰਖੀ ਹੈ। ਸੁਣ ਕੇ ਪ੍ਰੇਮ ਕੁਝ ਸ਼ਰਮਿੰਦਾ ਜਿਹਾ ਹੋ ਗਿਆ।

ਪ੍ਰੇਮ ਨੂੰ ਸ਼ਰਮਿੰਦੇ ਦੇਖ ਪ੍ਰੀਤਮ ਬੋਲੀ, 'ਸ਼ਰਮਾ ਕਿਉਂ ਰਹੇ ਜੇ, ਪ੍ਰੇਮ ਜੀ? ਅਸੀਂ ਤਾਂ ਤੁਹਾਨੂੰ ਲੈਣ ਹੀ ਇਤਨੀ ਦੂਰ ਚਲ ਕੇ ਆਏ ਹਾਂ।

'ਮੈਂ ਉਥੇ ਕੇਹੜੇ ਮ ਮੂੰਹ ਜਾ ਸਕਦਾ ਹਾਂ? ਫਿਰ ਵੀ ਤੁਸੀਂ ਠੀਕ ਟਾਇਮ ਸਿਰ ਪਹੁੰਚੇ ਹੋ। ਪ੍ਰੇਮ ਨੇ ਕਿਹਾ, "ਮੇਰੀਆਂ ਅਖਾਂ ਖੁਲ ਚੁਕੀਆਂ ਨੇ। ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ। ਏ, ਭਰਜਾਈ

ਤੇ ਉਹ ਧੋਖਾ ਕਿਸ ਨੇ ਕੀਤਾ?

ਹੈ ਇਕ ਯਾਰ ਮਾਰ ਦੋਸਤ | ਇਹ ਸਭ ਉਸੇ ਦੀ ਕਰਤੁਤ ਹੈ। ਤੈਨੂੰ ਪਤਾ ਈ ਏ ਭਰਜਾਈ, ਜਗਿੰਦਰ ਦਾ।

ਹਾਂ ਹਾਂ। ਕਿਉਂ ਨਹੀਂ? ਉਸੇ ਨੇ ਸਾਨੂੰ ਸਾਰਾ ਹਾਲ ਦਸਿਆ ਏ। ਨਹੀਂ ਤੇ ਮਾਲਾ ਨੇ ਤੇ ਜਿਵੇਂ ਬੁਲ ਸੀਊਂ ਲੀਤੇ ਸਨ।

ਬਸ ਉਸੇ ਨੇ ਉਲਟ ਪੁਲਟ ਕਰਕੇ ਮੇਰੀ ਅਕਲ ਤੇ ਐਸੀ ਪਟੀ ਬੰਨ੍ਹੀ ਕਿ ਮੈਨੂੰ ਆਪਣੇ ਪਰਾਏ ਸਭ ਦੀ ਸੁਧ ਭੁਲ ਗਈ। ਫਿਰ ਉਸ ਨੇ ਮੈਨੂੰ ਇਕ ਵੇਸਵਾ ਦੇ ਮਕਾਨ ਤੇ ਲੈ ਜਾ ਕੇ ਆਪਣੀ ਭੈਣ ਕਹਿ ਕੇ ਉਸ ਨਾਲ ਮੁਲਾਕਾਤ ਕਰਵਾਈ। ਤੇ ਮੈਨੂੰ ਉਸ ਦੇ ਚਕਰ ਵਿਚ ਇਉਂ ਭਵਾਇਆ ਜਿਵੇਂ ਛੋਲੇ ਕਿਸੇ ਚੱਕੀ ਵਿਚ ਇਹ ਤੇ ਹੁਣ ਪਤਾ ਨਹੀਂ ਕਿਵੇਂ ਉਸ ਨੂੰ ਰਹਿਮ ਆ ਗਿਆ। ਜੋ ਸਿਧੇ ਰਸਤੇ ਆਕੇ ਸਾਰੀ ਕਾਰਵਾਈ ਤੋਂ ਸਾਨੂੰ ਜਾਨੂੰ ਕਰ ਦਿਤਾ। ਤੇ ਉਸ ਰੰਡੀ ਨੂੰ ਮੇਰੇ ਪਿਛੋਂ ਲਾਹ ਦਿਤਾ।