ਪੰਨਾ:ਨਿਰਮੋਹੀ.pdf/213

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੭


ਨਿਰਮੋਹੀ

ਦੇਵਾਂਗਾ'। ਪ੍ਰੇਮ ਬੋਲਿਆ |

ਮੇਰੇ ਜੀਊਣ ਦੀ ਆਸ ਲਾਹ ਦੇਵੋ, ਮੇਰੇ, ਸਵਾਮੀ ਵਕਤ ਬਹੁਤ ਹੋ ਚੁਕਾ ਹੈ, ਤੇ ਮੈਂ ਵੀ ਏਨੀ ਕਮਜੋਰ ਹੋ ਗਈ ਹਾਂ, ਕਿ ਜਿੰਦਗੀ ਦਾ ਭਾਰ ਉਠਾਨਾ ਬੜਾ ਮੁਸ਼ਕਲ ਲਗ ਰਿਹਾ ਏ। ਏੱਨਾ ਕਹਿੰਦੇ ਕਹਿੰਦੇ ਮਾਲਾ ਨੂੰ ਖੰਘ ਨੇ ਘੇਰ ਲੀਤਾ। ਪੰਦਰਾਂ ਮਿੰਟ ਤਕ ਉਸਨੂੰ ਖੰਘ ਨੇ ਬੋਲਨ ਤਕ ਨਹੀਂ ਦਿਤਾ। ਤੇ ਖੰਘ ਹਟਦੇ ਹੀ ਦਿਲ ਦੇ ਦੌਰੇ ਨੇ ਆਨ ਦਬਾਇਆ ਜੋ ਅਕਸਰ ਦਿਨ ਵਿਚ ਇਕ ਅਧੀ ਵਾਰੀ ਰੋਜ਼ ਪੈਣ ਦੇ ਆਦੀ ਹੋ ਚੁਕਿਆ ਸੀ। ਉਸ ਨੇ ਪ੍ਰੇਮ ਨੂੰ ਪਾਸ ਬੁਲਾ ਕੇ ਕਿਹਾ 'ਮੇਰੇ ਹਿਰਦੇਸ਼ਵਰ, ਮੈਂ ਜਾਂ ਰਹੀ ਹਾਂ। ਮੈਨੂੰ ਮਾਫ ਕਰ ਦੇਣਾ। ਮੇਰੇ ਲਈ ਤੁਹਾਨੂੰ ਵੀ ਕਾਫੀ ਦੁਖ ਉਠਾਨੇ ਪਏ। ਜਿੰਦਗੀ ਵਿਚ ਮੈਂ ਤੁਸਾਂ ਨੂੰ ਕੋਈ ਚਹਿਲ ਟਿਕਾਓ ਨਾ ਕਰ ਸਕੀ। ਇਸ ਦਾ ਮੈਨੂੰ ਦੁਖ ਏ ਖਬਰੇ ਕਿਵੇਂ ਮੈਂ ਆਪਣੇ ਪ੍ਰਾਣ ਰੋਕ ਕੇ ਬੈਠੀ ਸਾਂ। ਮੈਨੂੰ ਉਮੀਦ ਸੀ ਤੁਸੀਂ ਇਕ ਵਾਰੀ ਜਰੂਰ ਆਉਗੇ। ਏਸੇ ਲਈ ਆਪਣੇ ਸਵਾਸ ਰੋਕੀ ਤੁਹਾਡੇ ਚਰਨਾਂ ਦੀ ਇੰਤਜਾਰ ਕਰਦੀ ਰਹੀ। ਜਿੰਦਗੀ ਭਰ ਕੋਈ ਸੁਖ ਹਾਸਲ ਨਾ ਕਰ ਸਕੀ। ਸੋਚਿਆ ਮਰਦੀ ਦਫਾ ਉਹਨਾਂ ਦੇ ਚਰਨਾਂ ਤੇ ਸਿਰ ਰਖ ਮਰ ਸਕਾਂ। ਸੋ ਭਗਵਾਨ ਨੇ ਮੇਰੀ ਇਹ ਆਰਜੂ ਪੂਰੀ ਕਰ ਛਡੀ। 'ਮੈਂ ਅਪਣੇ ਦੁਖਾਂ ਦੀ ਭਿਨਕ ਵੀ ਤੁਹਾਡੇ ਮਾਤਾ ਪਿਤਾ ਨੂੰ ਨਹੀਂ ਪੈਣ ਦਿਤੀ ਕਿਉਂ ਕਿ ਇਹ ਤੁਹਾਡੀ ਆਗਿਆ ਸੀ, ਨਾਥ। ਲੇਕਨ ਹੁਣ ਤੇ ਉਹਨਾਂ ਨੂੰ ਮੇਰੇ ਪਾਸ ਬੁਲਾ ਦਿਉ, ਤਾਂ ਕਿ ਅਖਰੀ ਦਰਸ਼ਨ ਤਾਂ ਕਰ ਸਕਾਂ।

ਪ੍ਰੇਮ ਜਲਦੀ ਜਲਦੀ ਬਾਹਰ ਗਿਆ ਤੇ ਆਪਣੇ ਮਾਤਾ