ਪੰਨਾ:ਨਿਰਮੋਹੀ.pdf/215

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੯


ਨਿਰਮੋਹੀ

ਨਹੀਂ, ਦੁਸ਼ਮਨ ਏਂ, ਦੁਸ਼ਮਨ।

ਚੁਪ ਕਰਕੇ ਪ੍ਰੇਮ ਸਭ ਕੁਝ ਸੁਣਦਾ ਰਿਹਾ, ਉਸ ਦੀ ਮਾਂ ਜਾਂ ਗੁਸਾ ਖਤਮ ਕਰ ਕੇ ਚੁੱਪ ਕਰ ਗਈ ਤਾਂ ਪ੍ਰੇਮ ਨੇ ਮਾਂ ਦੇ ਪੈਰ ਫੜਦੇ ਹੋਇਆਂ ਮਾਫੀ ਮੰਗ ਤੇ ਭਜੀਆਂ ਅਖਾਂ ਨਾਲ ਮਾਲਾ ਵਲ ਦੇਖਦਾ ਹੋਇਆ ਬੋਲਿਆ

ਤੂੰ ਵੀ ਮੈਨੂੰ ਮਾਫ ਕਰ ਦੇ, ਮਾਲਾ, ਮੈਂ ਤੁਸੀਂ ਸਾਰਿਆਂ ਦਾ ਦੇਣ ਦਾਰ ਹਾਂ। ਤੈਨੂੰ ਨਹੀਂ ਬਲਕਿ ਮੈਨੂੰ ਇਸ ਦੁਨੀਆਂ ਤੋਂ ਉਠ ਜਾਣਾ ਚਾਹੀਦਾ ਹੈ। ਮੈਂ ਪਾਪੀ ਹਾਂ। ਮੈਂ ਨਿਰਦੋਸ਼ "ਮਾਲਾ ਤੇ ਜ਼ੁਲਮ ਢਾਏ। ਇਸ ਪਾਪ ਦਾ ਬਦਲਾ ਸੌ ਜਨਮ ਨਰਕ ਚ ਪੈ ਕੇ ਵੀ ਪੂਰਾ ਨਹੀਂ ਹੋ ਸਕਦਾ।

'ਇੰਜ ਨਾ ਕਹੋ, ਮੇਰੇ ਸਵਾਮੀ। ਇਸ ਵਿਚ ਤੁਸਾਂ ਦੀ ਕੋਈ ਗਲਤੀ ਨਹੀਂ, ਸਭ ਮੇਰੇ ਕਰਮਾਂ ਦਾ ਫਲ ਹੈ। ਮੈਂ ਹੀ ਪਤਾ ਨਹੀਂ ਪਿਛਲੇ ਜਨਮ ਵਿਚ ਕੋਈ ਪਾਪ ਕੀਤੇ ਸਨ ਜਿਨਾਂ ਦਾ ਫਲ ਮੈਨੂੰ ਇਸ ਜਨਮ ਵਿਚ ਮਿਲ ਗਿਆ ਏ।

ਮਾਲਾ ਗਲਾਂ ਕਰੀ ਜਾਂਦੀ, ਪਰ ਉਸ ਦੇ ਕਲੇਜੇ ਦੀ ਪੀੜ ਪਲੋ ਪਲ ਵਧਦੀ ਜਾ ਰਹੀ ਸੀ। ਪ੍ਰੇਮ ਨੇ ਫੌਰਨ ਡਾਕਟਰ ਨੂੰ ਸਦਨ ਲਈ ਨੌਕਰ ਭੇਜ ਦਿਤਾ ਤੇ ਆਪ ਉਸ ਨੂੰ ਹੌਸਲਾ ਦੇਣ ਲਗ ਪਿਆ |

ਪਰ ਜਿੱਨੇ ਚਿਰ ਨੂੰ ਡਾਕਟਰ ਨੇ ਕੋਠੀ ਚ ਪੈਰ ਪਾਇਆ ਮਾਲਾ ਦੇ ਪ੍ਰਾਣ ਪੰਖੇਰੂ ਉਡਦੇ ਜਾ ਰਹੇ ਸਨ। ਡਾਕਟਰ ਨੇ ਦੇਖ ਭਾਲ ਕੀਤੀ। ਦਰਦ ਨੂੰ ਕਮ ਕਰਨ ਲਈ ਜਿਉਂ ਹੀ ਉਸ ਨੇ ਮਾਰਫੀਏ ਦਾ ਇੰਜੈਕਸ਼ਨ ਲਾ ਕੇ ਪਿਚਕਾਰੀ ਬਾਂਹ ਚੋਂ ਬਾਹਰ ਖਿਚ, ਨਾਲ ਹੀ ਮਾਲਾ ਬੇਹੋਸ਼ ਜਹੀ ਹੋ ਕੇ ਸਰਹਾਨੇ ਤੇ ਲੁੜਕ