ਪੰਨਾ:ਨਿਰਮੋਹੀ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੦


ਨਿਰਮੋਹੀ

ਗਈ ! ਪ੍ਰੇਮ ਨੇ ਛੇਤੀ ਨਾਲ ਚੁਕ ਕੇ ਉਸ ਦਾ ਸਿਰ ਆਪਣੇ ਪਟਾਂ ਤੇ ਰਖ ਲੀਤਾ ਤੇ ਡਾਕਟਰ ਨੂੰ ਤਾਕੀਦ ਕਰਨ ਲਗਾ-

'ਡਾਕਟਰ ਸਾਹਿਬ ! ਚਾਹੇ , ਮੇਰੀ ਸਾਰੀ ਜਾਇਦਾਦ ਲੈ ਲਉ, ਪਰ ਮੇਰੀ ਮਾਲਾ ਨੂੰ ਮੇਰੇ ਪਾਸੋਂ ਦੂਰ ਨਾ ਜਾਣ ਦੇਵੋ। ਅਗੇ ਵਿਚਾਰੀ ਕਾਫੀ ਦੁਖ ਭੁਗਤ ਚੁਕੀ ਏ । ਰਬ ਦੇ ਵਾਸਤੇ ਕੋਈ ਐਸਾ ਉਪਰਾਲਾ ਕਰੋ ਕਿ ਇਹ ਨੌ ਬਰ ਨੌ ਹੋ ਜਾਵੇ।

ਡਾਕਟਰ ਨੇ ਤਸਲੀ , ਦਿਤੀ । ਉਸਦੀ ਬੇਹੋਸ਼ , ਦੁਰ ਕਰਨ ਦੀ ਕੋਸ਼ਸ਼ ਕਰਨ ਲਗਾ । ਥੋੜੀ ਦੇਰ ਪਿਛੋਂ ਉਹ ਹੋਸ਼ ਵਿਚ ਆਈ ਤੇ ਪ੍ਰੇਮ ਨੂੰ ਸਰਾਨੇ ਬੈਠੇ ਦੇਖ ਕਹਿਣ ਲਗੀ:-

'ਮਾਫ ਕਰਨਾ, ਮੇਰੇ ਸਵਾਮੀ, ਮੈਂ ਇਸ ਦੁਨੀਆ ਤੋਂ ਜਾ ਰਹੀ ਹਾਂ ! ਚਾਹੇ ਮੈਂ ਮਰਦੇ ਦਮ ਤਕ ਤੁਸਾਂ ਦੀ ਹੋ ਕੇ ਰਹੀ, , ਹਰ ਵੇਲੇ ਤੁਹਾਡੇ ਨਾਂ ਦੀ ਮਾਲਾ ਜਪਦੀ ਰਹੀ, ਚਾਹੇ ਤੁਸੀ ਮੈਨੂੰ ਠੁਕਰਾ ਕਿ ਬੇਵਫਾਈ ਕੀਤੀ, ਪਰ ਮੇਰੇ ਪ੍ਰੀਤਮ, ਫਿਰ ਵੀ ਮੈਂ ਤੁਸਾਂ ਦੀ ਹਾਂ | ਜੇਕਰ ਮੇਰੇ ਪਾਸੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨ । ਤੁਸੀਂ ਖੁਸ਼ੀ ਰਹੋ . ਮੇਰੇ...ਈਸ਼: ਵਰ ਅਛਾ , ਨਮ..ਸ਼...ਤੇ .....ਰਾ...ਮ... ......ਰਾ.....ਮ

ਤੇ ਏੱਨਾ ਕਹਿੰਦੀ ਹੋਈ ਉਹ ਪ੍ਰੇਮ ਦੇ ਪੈਰਾਂ ਤੇ ਸਿਰ ਰਖ ਹਮੇਸ਼ਾਂ ਦੇ ਲਈ ਸੌਂ ਗਈ। ਉਸ ਦੇ ਪ੍ਰਾਣ ਹਵਾ ਤੇ ਤਰਦੇ ਹੋਏ ਇਸ ਦੁਨੀਆ ਤੋਂ ਦੂਰ, ਬਹੁਤ ਦੂਰ ਪਹੁੰਚ ਗਏ । ਮਾਲਾ ਚਲੀ ਗਈ ਤੇ ਘਰ ਵਿਚ ਮਾਤਮ ਦੀ ਸਫ ਵਿਛਾ ਗਈ।

ਪ੍ਰੇਮ ਮਾਲਾ ਦੀ ਯਾਦ ਵਿਚ ਅਧਮੋਇਆ ਜਿਹਾ ਹੋ ਗਿਆ| ਅਪਣੇ ਘਰ ਵਿਚ ਇਕ ਪਲ ਕਟਣਾ ਵੀ ਮੁਸ਼ਕਲ ਹੋ ਗਿਆ । ਦਿਨ ਰਾਤ ਤੜਫ ਤੜਫ ਕੇ ਕਟਨ ਲਗਾ । ਜਿਉਂ