ਪੰਨਾ:ਨਿਰਮੋਹੀ.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੧


ਨਿਰਮੋਹੀ

ਵੀ ਉਹ ਇਕਾਂਤ ਵਿਚ ਬੈਠਦਾ ਉਸਨੂੰ ਇਹੋ ਸ਼ਬਦ ਸੁਨਾਈ ਦੇਂਦੇ:

ਬੇਵਫਾ ! ਬੇਵਫਾ !! ਤੇਰੇ ਵਰਗੇ ਨਿਰਮੋਹੀ ਇਨਸਾਨ ਦਾ ਇਸ ਦੁਨੀਆ ਵਿਚ ਰਹਿਣ ਦਾ ਕੋਈ ਕੰਮ ਨਹੀਂ। ਇਹ, ਲਫਜ਼ ਹਰ ਵੇਲੇ ਪ੍ਰੇਮ ਦੇ ਕੰਨਾਂ ਵਿਚ ਗੁੰਜਨ ਲਗੇ।

ਅਖੀਰ ਬੜੀ ਮੁਸ਼ਕਲ ਨਾਲ ਮਾਲਾ ਦਾ ਕਿਰਿਆ ਕਰਮ ਕਰਕੇ, ਇਕ ਦਿਨ ਪ੍ਰੇਮ ਬਿਨਾ ਕਿਸੇ ਨੂੰ ਕੁਝ ਕਹੇ ਘਰ ਬਾਰ ਛਡ ਕੇ ਕਿਧਰੇ ਜੰਗਲਾਂ ਵਿਚ ਨਿਕਲ ਗਿਆ । ਤੇ ਫੇਰ ਉਸਨੂੰ ਕਿਸੇ ਨੇ ਨਹੀਂ ਵੇਖਿਆ। ਯੇ ਹੈ ਦਾਸਤਾਂ ਗੁਜ਼ਰੀ, ਜੋ ਕਿ ਦਰ ਹਕੀਕਤ ਹੈ। ਪੜ ਕੇ ਗੈਰ ਕੇ ਪੰਜੋਂ ਮੇਂ, ਉਜਾੜਾ ਆਸ਼ਿਆਂ ਅਪਣਾ।

-:ਸਮਾਪਤ:-