ਪੰਨਾ:ਨਿਰਮੋਹੀ.pdf/218

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਸੇ ਕਲਮ ਤੋਂ

ਵਸੀਅਤ ਨਾਮਾ

ਇਹ ਨਾਵਲ ਅਸਲ ਵਿਚ ਬਾਬੂ ਬੰਕਮ ਚੰਦਰ ਚੈਟਰਜੀ ਦਾ ਲਿਖਿਆ ਬੰਗਾਲੀ ਵਿਚ ਹੈ। ਇਸ ਦਾ ਰਸ ਤੇ ਸਵਾਦ ਏਨਾ ਮਸ਼ਹੂਰ ਹੋਇਆ ਕਿ ਅੰਗੇਜ਼ੀ, ਫਰਾਂਸੀ, ਹਿੰਦੀ, ਗੁਜਰਾਤੀ ਆਦਿ ਅਨੇਕਾਂ ਬੋਲੀਆਂ ਵਿਚ ਉਲਥਾ ਹੋ ਕੇ ਛਪਿਆ ਸ: ਜਸਵੰਤ ਸਿੰਘ ਲਹਿਰੀ ਨੇ ਇਸ ਨੂੰ ਪੰਜਾਬੀ ਵਿਚ ਲਿਖ ਦਿਤਾ ਪੰਜਾਬੀ ਵੀਰ ਵੀ ਇਸ ਨੂੰ ਪੜ੍ਹ ਕੇ ਬੰਗਾਲ ਦੀ ਇਕ ਭਾਈ ਚਾਰਕ ਝਾਕੀ ਦੇਖ ਸਕਦੇ ਹਨ। ਇਹ ਸਮਾਜਕ ਨਾਵਲ ਨ। ਕੇਵਲ ਸਵਾਦਲਾ ਹੈ, ਸਿਖਿਆ ਦਾਇਕ ਵੀ ਹੈ।

ਕੀਮਤ ਕੇਵਲ

ਇਕ ਹੋਰ ਲੇਖਕ ਵਲੋਂ

ਜਨਤਾ ਜਜ ਹੈ

ਇਹ ਨਾਵਲ ਵਿਲਕੀ ਕਾਲਜ਼ ਦਾ ਮਾਸਟਰ ਹੈ। ਅਬਨਾਸ਼ੀ ਸਿੰਘ ਬੀ. ਏ. (ਹੁਣ ਐਮ. ਏ.) ਨੇ ਇਸ ਵਿਚ ਇਸ ਦੀ ਰਸਭਰੀ ਮਨੋਹਰ ਝਾਕੀ ਪੇਸ਼ ਕੀਤੀ ਹੈ। ਤੇ ਬਨਾਉਟੀ ਪ੍ਰੇਮ ਦਾ ਇਸ ਵਿਚ ਮੁਕੱਦਮਾ ਹੈ। ਤੁਸੀ ਸੁਨੋ, ਚਾਲਾਕੀਆਂ ਦੇਖੋ, ਭੋਲਾਪਨ ਦੇਖੋ, ਪਿਆਰੇ ਦੇ ਤੇ ਦਿਖਾਵੇ ਦੇਖੋ-ਦੋ ਜੱਜ ਬਨਕੇ ਫੈਸਲਾ ਦਿਓ।

ਮਿਲਨ ਦਾ ਪਤਾ
ਗਿਆਨ ਭੰਡਾਰ ਬਾਜਾਰ ਮਾਈ ਸੇਵਾਂ, ਅੰਮ੍ਰਿਤਸਰ