ਪੰਨਾ:ਨਿਰਮੋਹੀ.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
२२
ਨਿਰਮੋਹੀ

ਜੰਮੀ। ਤੇ ਇਹਦੇ ਨਾਲ ਪ੍ਰਤਿਗਿਆ ਹੋਰ ਵੀ ਪਕੀ ਹੋ ਗਈ। ਰਾਮ ਰਤਨ ਦੇ ਮੁੰਡੇ ਦਾ ਨਾਂ ਪ੍ਰੇਮ ਚੰਦ ਤੇ ਸੰਤ ਰਾਮ ਦੀ ਕੁੜੀ ਦਾ ਨਾਂ ਮਾਲਾ ਕੁਮਾਰੀ ਰਖਿਆ ਗਿਆ। ਤੇ ਦੋਵਾਂ ਦੀ ਪ੍ਰਵਰਸ਼ ਚੰਗੇ ਅਮੀਰੀ ਠਾਠ ਨਾਲ ਹੋਣ ਲਗੀ।

ਪਾਣੀ ਦੇਣ ਨਾਲ ਨਿਕਾ ਜਿਨਾਂ ਬੁਟਾ ਜਿਵੇਂ ਹਰਿਆ ਭਰਿਆ ਤੇ ਵਡਾ ਹੋਣ ਲਗਦਾ ਹੈ, ਇਸੇ ਤਰਾਂ ਪ੍ਰੇਮ ਪਿਆਰ ਦੀ ਚਾਸ਼ਨੀ ਨਾਲ ਦੋਵੇਂ ਪ੍ਰੇਮ ਤੇ ਮਾਲਾ ਆਪਣੇ ਜੀਵਨ ਦੀ ਪੌੜੀ ਚੜਨ ਲਗੇ।

ਪੰਜ ਸਾਲ ਦੀ ਹੋਣ ਤੇ ਮਾਲਾ ਸਕੂਲ ਪੜ੍ਹਨੇ ਪੈ ਗਈ। ਉਸਨੂੰ ਪੜ੍ਹਨ ਨਾਲ ਬੇਹਦ ਦਿਲਚਸਪੀ ਸੀ। ਜਦੋਂ ਵੀ ਉਸ ਦੇ ਪਿਤਾ ਨੇ ਆਪਣੀਆਂ ਹਿਸਾਬ ਕਿਤਾਬ ਵਾਲੀਆਂ ਵਹੀਆਂ ਫੋਲਨੀਆਂ ਤਾਂ ਮਾਲਾ ਨੇ ਵਿਚੋਂ ਐਵੇਂ ਹੀ ਇਕ ਵਹੀ ਖੋਲ ਕੇ ਆਉ ਆਉ ਕਰਨਾ ਸ਼ੁਰੂ ਕਰ ਦੇਣਾ। ਪੜ੍ਹਨ ਨਾਲ ਏਨੀ ਦਿਲਚਸਪੀ ਹੋਨ ਖਾਤਰ ਸੰਤ ਰਾਮ ਨੇ ਕੁੜੀ ਨੂੰ ਛੇਤੀ ਹੀ ਪੜ੍ਹਨੇ ਪਾ ਦਿਤਾ।

ਪਰ ਇਕ ਪ੍ਰੇਮ ਸੀ ਜੋ ਛੇ ਸਾਲ ਦਾ ਹੋ ਜਾਣ ਤੇ ਵੀ ਅਵਾਰਾ ਹੀ ਫਿਰਦਾ ਤੇ ਪਨ ਤੋਂ ਕੰਨੀ ਕਤਰਾਂਦਾ ਸੀ। ਮਾਲਾ ਜਦ ਪੜ੍ਹਨੇ ਪੈ ਗਈ ਤਾਂ ਪ੍ਰੇਮ ਨੂੰ ਅਵਾਰਾ ਫਿਰਦਾ ਦੇਖ ਉਸ ਨੇ ਰੋਜ ਉਸਨੂੰ ਟਿਚਕਰਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਆਖਰੇ ਮਾਲਾ ਦੀਆਂ ਟਿਚਕਰਾਂ ਤੋਂ ਤੰਗ ਆ ਕੇ ਪ੍ਰੇਮ ਵੀ ਸਕੂਲ ਦਾਖਲ ਹੋ ਗਿਆ।

ਥੋੜੀ ਜਿਨੀ ਮੇਹਨਤ ਨਾਲ ਮਾਲਾ ਨੇ ਪ੍ਰੇਮ ਨੂੰ ਅਪਣੇ ਨਾਲ ਮਿਲਾ ਲੀਤਾ। ਬਸ ਜਿਉਂ ਹੀ ਇਹ ਇਕਠੇ ਨੇ ਪੜ੍ਹਨੇ