ਪੰਨਾ:ਨਿਰਮੋਹੀ.pdf/23

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੩
ਨਿਰਮੋਹੀ

ਪਏ, ਸਮਝੋ ਉਦੋਂ ਤੋਂ ਹੀ ਪ੍ਰੇਮ ਦੇਵਤਾ ਨੇ ਆਪਣਾ ਰੰਗ ਜਮਾਨਾ ਸ਼ੁਰੂ ਕਰ ਦਿਤਾ। ਏਹਨਾਂ ਮਾਸੂਮ ਬੱਚਿਆਂ ਵਿਚ ਪਿਆਰ ਵੀ ਏਨਾਂ ਹੋਇਆ ਜਿਨਾ ਲੈਲਾ ਮਜਨੂੰ ਤੇ ਸ਼ੀਰੀ ਫਰਹਾਦ ਵਿਚ ਵੀ ਨਹੀਂ ਸੀ ਹੋਇਆ। ਪਰ ਕਿਸਮਤ ਨੂੰ ਕੁਝ ਹੋਰ ਹੀ ਪਸੰਦ ਸੀ।

ਪ੍ਰੇਮ, ਸਵੇਰੇ ਉਠਦਾ, ਪਹਿਲੇ ਸਾਲਾਂ ਦੇ ਘਰ ਜਾਂਦਾ, ਫੇਰ ਆ ਕੇ ਨਹਾਂਦਾ। ਮਾਲਾ ਵੀ ਜਿਨਾਂ ਚਿਰ ਪ੍ਰੇਮ ਨੂੰ ਨਾ ਦੇਖ ਲੈਂਦੀ ਰੋਟੀ ਨਾ ਖਾਂਦੀ। ਪੜ੍ਹਾਈ ਲਈ ਦੋਵਾਂ ਦੇ ਦਿਲਾਂ 'ਚ ਅਤੁੱਟ ਪਿਆਰ ਸੀ। ਹਰ ਸਾਲ ਜਮਾਤ ਵਿਚੋਂ ਅੱਵਲ ਅੌਣਾ ਇਨਾਂ ਦਾ ਸ਼ੁਗਲ ਸੀ।

ਇਕ ਦਿਨ ਦੀ ਗਲ ਹੈ ਇਹ ਦੋਵੇਂ ਰਲ ਕੇ ਲੁਕਣ ਮੀਟੀ ਦੀ ਖੇਲਨ ਲਗੇ। ਏਨ੍ਹਾਂ ਦੇ ਹੋਰ ਹਮਜੋਲੀ ਵੀ ਕਠੇ ਹੋ ਗਏ ਤੇ ਮੀਟੀ ਆਈ ਪ੍ਰੇਮ ਦੇ ਸਿਰ। ਪੰਦਰਾਂ ਮਿੰਟ ਤਕ ਪ੍ਰੇਮ ਸਭ ਨੂੰ ਲਭਦਾ ਰਿਹਾ ਪਰ ਉਸ ਦੇ ਹਥ ਕੋਈ ਵੀ ਨਾ ਆ ਸਕਿਆ। ਪ੍ਰੇਮ ਨੂੰ ਮਾਰਾ ਮਾਰਾ ਫਿਰਦਾ ਦੇਖ ਮਾਲਾ ਨੂੰ ਰਹਿਮ ਆ ਗਿਆ ਤੇ ਉਹ ਜਾਣ ਬੁਝ ਕੇ ਉਸ ਦੇ ਹੱਥ ਆ ਗਈ। ਹੁਣ ਸੀ ਵਾਰੀ ਮਾਲਾ ਦੀ ਫੜਨ ਵਾਸਤੇ। ਮਾਲਾ ਨੂੰ ਤੇ ਹਮਦਰਦੀ ਸੀ ਪ੍ਰੇਮ ਨਾਲ, ਇਸੇ ਲਈ ਫੜੀ ਗਈ ਸੀ। ਪਰ ਕੀ ਮਜਾਲ ਜੋ ਪ੍ਰੇਮ ਉਸ ਦੇ ਹਥ ਆਉਂਦਾ। ਜਦ ਮਾਲਾ ਕਿਸੇ ਨੂੰ ਨਾ ਫੜ ਸਕੀ ਤਾਂ ਉਸ ਨੇ ਪ੍ਰੇਮ ਨੂੰ ਫੜੇ ਜਾਣ ਲਈ ਕਿਹਾ ਵੀ! ਪਰ ਕਿਥੇ ? ਇਹ ਦੇਖ ਮਾਲਾਂ ਨੂੰ ਗੁਸਾ ਆ ਗਿਆ ਤੇ ਉਹ ਮੀਟੀ ਵਿਚੇ ਹੀ ਛਡ ਘਰ ਨੂੰ ਨਸ ਗਈ। ਪ੍ਰੇਮ ਨੇ ਵੀ ਇਸ ਦੀ ਕੋਈ ਪ੍ਰਵਾਹ ਨਾ ਕੀਤੀ।