ਪੰਨਾ:ਨਿਰਮੋਹੀ.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੪
ਨਿਰਮੋਹੀ

ਸਵੇਰੇ ਰੋਜ਼ ਦੇ ਨੇਮ ਨਾਲ ਜਦੋਂ ਪ੍ਰੇਮ ਮਾਲਾ ਦੇ ਘਰ ਗਿਆ ਤਾਂ ਰੋਜ਼ ਤੋਂ ਉਲਟ ਮਾਲਾ ਅਜੇ ਸੁਤੀ ਪਈ ਸੀ। ਸੁਤੀ ਵੀ ਕੀ, ਉਸ ਨੂੰ ਗੁਸਾ ਸੀ ਰਾਤ ਵਾਲਾ। ਜਦ ਉਸ ਨੇ ਕੋਈ ਜਵਾਬ ਨਾ ਦਿਤਾ, ਮਾਲਾ ਦੀ ਮਾਂ ਨੇ ਕਿਹਾ-

'ਕੀ ਗੋਲ ਏ ਪ੍ਰੇਮ, ਕੋਈ ਝਗੜਾ ਤੇ ਨਹੀਂ ਹੋ ਗਿਆ ਤੁਸਾਂ ਦੋਵਾਂ ਦਾ ਆਪਸ ਵਿਚ? ਮਾਲਾ ਨੇ ਰਾਤੀ ਰੋਟੀ ਵੀ ਨਹੀਂ ਖਾਧੀ!'

'ਨਹੀਂ ਚਾਚੀ, ਮੈਂ ਤੇ ਕੋਈ ਝਗੜਾ ਨਹੀਂ ਕੀਤਾ। ਪਰ ਮਾਲਾ ਹੈ ਕਿਥੇ ?'

'ਅੰਦਰ ਸੁਤੀ ਪਈ ਏ।'

'ਅਛਾ ਕੋਈ ਨਹੀਂ, ਮੈਂ ਜਗਾ ਲੈਂਦਾ ਹਾਂ। ਜੇ ਗੁਸੇ ਵੀ ਹੋਵੇਗੀ ਤਾਂ ਮਨਾ ਲਵਾਂਗਾ। ਤੈਨੂੰ ਤੇ ਕੋਈ ਇਤਰਾਜ਼ ਨਹੀਂ ਨਾ ਚਾਚੀ?

ਮੈਨੂੰ ਕੀ ਇਤਰਾਜ ਹੋਣਾ ਏ, ਤੂੰ ਜਾਣ ਤੇ ਉਹ ਜਾਣੇ।'

ਪ੍ਰੇਮ ਨੇ ਅੰਦਰ ਜਾ ਕੇ ਵੇਖਿਆ। ਮਾਲਾ ਸਰਾਣੇ ਵਿਚ ਮੂੰਹ ਲੁਕੋ ਰੋ ਰਹੀ ਸੀ। ਦੇਖ ਕੇ ਉਹ ਬੋਲਿਆ-

'ਕੀ ਗਲ ਏ ਮਾਲਾ, ਰੋ ਕਿਉਂ ਰਹੀ ਏ? ਕੀ ਚਾਚੀ ਨੇ ਮਾਰਿਆ ਏ।'

'ਤੈਨੂੰ ਮੇਰੇ ਨਾਲ ਕੀ? ਪ੍ਰੇਮ, ਮੈਂ ਰੋਵਾਂ ਜਾਂ ਹੱਸਾਂ, ਤੈਨੂੰ ਤੇ ਆਪਣੇ ਮਤਲਬ ਨਾਲ ਗਰਜ਼ ਹੈ ਸਿਰਫ। ਦੂਸਰੇ ਨਾਲ ਤੈਨੂੰ ਕੀ?

'ਕੀ ਕਹਿ ਰਹੀ ਏਂ? ਮਾਲਾ, ਮੈਨੂੰ ਤੇਰੇ ਨਾਲ ਕੋਈ ਨਰਾਜ਼ ਨਹੀਂ? ਤੇਰੇ ਲਈ ਤਾਂ ਮੈਂ ਜਾਨ ਦੇਣ ਨੂੰ ਵੀ ਤਿਆਰ