ਪੰਨਾ:ਨਿਰਮੋਹੀ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋ

ਅਜ ਮਾਲਾ ਦੇ ਮੂੰਹ ਤੇ ਕੁਝ ਚਿੰਤਾ ਦੇ ਚਿਨ੍ਹ ਨਜ਼ਰੀ ਔਂਦੇ ਸਨ। ਠੰਡੀ ਠੰਡੀ ਮਸਤ ਹਵਾ ਚਲ ਰਹੀ ਸੀ। ਲਾਗੇ ਰਾਤ ਦੀ ਰਾਣੀ ਦਾ ਬੂਟਾ ਮੈਹਕ ਰਿਹਾ ਸੀ। ਰਾਤ ਦੇ ਕੋਈ ਨੌਂ ਵਜੇ ਦਾ ਵਕਤ ਹੋਵੇਗਾ। ਚੰਨ ਬਦਲਾਂ ਨਾਲ ਲੁਕਣ ਮੀਟੀ ਖੇਡਦਾ ਹੋਇਆ ਕਦੀ ਇਧਰ ਤੇ ਕਦੀ ਉਧਰ ਚਮਕਾਂ ਮਾਰ ਰਿਹਾ ਸੀ। ਕਮਰੇ ਵਿਚ ਪਿਆ ਹੋਇਆ ਰੇਡੀਓ ਆਪਣੀ ਮਧੁਰ ਸੁਰ ਵਿਚ ਗਾ ਰਿਹਾ ਸੀ-

ਕਾਹੇ ਹੋਤ ਉਦਾਸ ਮਨ ਤੂੰ।
ਕਾਹੇ ਹੋਤ ਉਦਾਸ।
ਰਹੇ ਨਾ ਜੈਸੇ ਦਿਨ ਵੋਹ ਸੁਖ ਕੇ।
ਯੇ ਬੀ ਰਹੇਂਗੇ ਕਭੀ ਨਾ ਦੁਖ ਕੇ।
ਜੋ ਆਤਾ ਵੋਹ ਇਕ ਦਿਨ ਜਾਤਾ
ਮਨ ਮੇਂ ਰਖ ਵਿਸ਼ਵਾਸ
ਐ ਮਨ ਤੂੰ।
ਕਾਹੇ ਹੋਤ ਉਦਾਸ।

ਗਾਣੇ ਦੇ ਇਹ ਬੋਲ ਸੁਣ ਕੇ ਮਾਲਾ ਇਕ ਦਮ ਚੋਂਕ ਉਠੀ, ਅਖਾਂ ਵਿਚ ਆਏ ਹੋਏ ਅਥਰੂ ਰੁਮਾਲ ਨਾਲ ਪੂੰਝੈ। ਤੇ ਇਕ ਵਾਰ ਫੇਰ ਪ੍ਰੇਮ ਦੀ ਦਿਤੀ ਹੋਈ ਨਿਸ਼ਾਨੀ, ਉਸ ਦੇ ਨਾਂ ਲਿਖੀ ਮੁੰਦਰੀ ਨੂੰ ਬੁਲਾਂ ਨਾਲ ਲਾ ਕੇ ਚੁੰਮਿਆ। ਤੇ ਚੁਪ ਚਾਪ