ਪੰਨਾ:ਨਿਰਮੋਹੀ.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
२੮
ਨਿਰਮੋਹੀ

ਮਜਬੂਰਨ ਪ੍ਰੇਮ ਨੂੰ ਉਥੇ ਜਾਨਾ ਪੈ ਗਿਆ । ਅਜ ਸਵੇਰ ਦੀ ਗਤੀ ਤੇ ਪ੍ਰੇਮ ਦਿਲੀ ਗਿਆ ਸੀ, ਏਸੇ ਹੀ ਵਜ੍ਹਾ ਕਾਰਨ ਸਵੇਰ ਤੋਂ ਹੀ ਮਾਲਾ ਉਦਾਸ ਚਿਤ ਨਜ਼ਰ ਔਦੀ ਸੀ। ਇਹ ਉਸ ਲਈ ਪਹਿਲਾ ਮੌਕਾ ਸੀ ਜਦੋਂ ਉਹ ਬਿਨਾਂ ਪ੍ਰੇਮ ਤੋਂ ਆਪਣੇ ਆਪ ਨੂੰ ਖਾਲੀ ਖਾਲੀ ਜਿਹਾ ਮਹਿਸੂਸ ਕਰਦੀ ਸੀ। ਨਾ ਤੇ ਉਸ ਦਾ ਕੁਝ ਖਾਣ ਨੂੰ ਤੇ ਨਾ ਹੀ ਕੁਝ ਪੀਣ ਨੂੰ ਦਿਲ ਕਰਦਾ ਸੀ। ਜਦ ਉਸ ਰੇਡੀਓ ਦੇ ਗਾਏ ਹੋਏ ਉਪਰੋਕਤ ਲਫਜ਼ ਸੁਣੇ ਤਾਂ ਦਿਲ ਨੂੰ ਕੁਝ ਧਰਵਾਸ ਹੋਇਆ।

ਸਭਨਾਂ ਦੇ ਦਿਲਾਂ ਵਿਚ ਵਿਸ਼ਵਾਸ ਸੀ ਕਿ ਪ੍ਰੇਮ ਜ਼ਰੂਰ ਮਹੀਨੇ ਤਕ ਆ ਜਾਵੇਗਾ। ਪਰ ਇਕ ਮਾਲਾ ਸੀ, ਜਿਸ ਦਾ ਦਿਲ ਅੰਦਰ ਹੀ ਅੰਦਰ ਘੁਟਦਾ ਜਾਂਦਾ ਸੀ। ਕਈ ਤਰਾਂ ਦੀਆਂ ਵਿਚਾਰਾਂ ਨੇ ਉਸ ਦੇ ਅੰਦਰ ਦੌੜਾਂ ਲਾਣੀਆਂ ਸ਼ੁਰੂ ਕੀਤੀਆਂ ਹੋਈਆਂ ਸਨ। ਰਹਿ ਰਹਿ ਕੇ ਉਸ ਦੇ ਅੰਦਰ ਉਬਾਲ ਜਹੇ ਉਠਦੇ ਸਨ। ਉਸਨੂੰ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਕੋਈ ਹਜ਼ਾਰਾਂ ਮਨਾਂ ਦਾ ਪਹਾੜ ਉਸ ਉਤੇ ਆਣ ਡਿਗਾ ਏ। ਉਹ ਘੜੀ ਘੜੀ ਇਹੋ ਸੋਚਦੀ ਜੋ ਇਕ ਮਹੀਨੇ ਦੀ ਜੁਦਾਈ ਮੈਂ ਕਿਸੇ ਤਰਾਂ ਬਰਦਾਸ਼ਤ ਕਰਾਂਗੀ। ਪਰ ਕਰ ਵੀ ਕੀ ਸਕਦੀ ਸੀ? ਮੁਲਾਂ ਦੀ ਦੌੜ ਮਸੀਤ ਤੱਕ ਵਾਲੀ ਕਹਾਵਤ ਵਾਂਗ, ਘਰ ਵਿਚ ਈ ਇਧਰ ਉਧਰ ਹਥ ਪੈਰ ਮਾਰ ਬੈਠ ਗਈ।

ਉਧਰ ਪ੍ਰੇਮ ਦਿੱਲੀ ਪਹੁੰਚਾ ਤਾਂ ਉਸ ਦਾ ਵੀ ਮਨ ਨਾ ਲਗਾ। ਇਕ ਹਫਤਾ ਈ ਮੁਸ਼ਕਲ ਨਾਲ ਕਟ ਕੇ ਉਸ ਮਾਮੇ ਕੋਲੋਂ ਲਖਨਊ ਜਾਣ ਦੀ ਆਗਿਆ ਮੰਗੀ। ਪਰ ਆਗਿਆ ਦੀ ਥਾਂ ਮਿਲਿਆ ਕੋਰਾ ਜਵਾਬ ਸੁਣ ਕੇ ਉਹ ਬਹੁਤ ਉਦਾਸ ਹੋ