ਪੰਨਾ:ਨਿਰਮੋਹੀ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੪

ਨਿਰਮੋਹੀ

ਉਸ ਦਾ ਦਿਲ ਛਟ ਪਟਾਂਦਾ, ਪਰ ਅੰਦਰੇ ਅੰਦਰ ਤਲਮਲਾ ਕੇ ਰਹਿ ਜਾਂਦੀ। ਕਦੀ ਕਦੀ ਪ੍ਰੀਤਮ ਨਾਲ ਆਪਣੇ ਦਿਲ ਦੀ ਗਲ ਕਹਿੰਦੀ ਤਾਂ ਸੁਣ ਕੇ ਅਗੋਂ ਪ੍ਰੀਤਮ ਕਹਿੰਦੀ-

'ਕੀ ਮਾਲਾ! ਤੂੰ ਵੀ ਹਰ ਵੇਲੇ ਪ੍ਰੇਮ ਪ੍ਰੇਮ ਦੀ ਰਟ ਲਗਾਈ ਰਖਦੀ ਹੈ। ਮਰਦਾਂ ਉਤੇ ਐਨਾ ਭਰੋਸਾ ਨਹੀਂ ਹੋਣਾ ਚਾਹੀਦਾ। ਦੇਖ ਮਾਲਾ, ਤੈਨੂੰ ਉਸ ਨਾਲ ਏਨਾ ਪਿਆਰ ਹੈ ਕਿ ਸਾਰਾ ਦਿਨ ਉਸ ਦੀ ਯਾਦ ਵਿਚ ਹੀ ਬਿਤਾ ਦੇਂਦੀ ਹੈ। ਪਰ ਤੂੰ ਕਦੀ ਇਹ ਵੀ ਸੋਚਿਆ ਏ, ਕਿ ਉਹ ਵੀ ਤੈਨੂੰ ਪਿਆਰ ਕਰਦਾ ਹੈ ਜਾਂ ਨਹੀਂ?

'ਇਸ ਤਰਾਂ ਨਾ ਕਹੋ, ਪੀਤਮ। ਉਹ ਮੈਨੂੰ ਕਦੀ ਨਹੀਂ ਭੁਲ ਸਕਦੇ। ਉਹਨਾਂ ਨਾਲ ਮੇਰੀ ਸਚੀ ਪ੍ਰੀਤ ਹੈ। ਅਰ ਮੈਨੂੰ ਉਹਨਾਂ ਉਤੇ ਪੂਰਨ ਭਰੋਸਾ ਹੈ। ਉਹ ਮੈਨੂੰ ਛੱਡ ਕੇ ਕਦੀ ਵੀ ਕਿਸੇ ਹੋਰ ਦੇ ਪਿੱਛੇ ਨਹੀਂ ਲੱਗਨ ਵਾਲੇ। ਤੇ ਨਾਲੇ ਪੁਜਾਰੀ ਦਾ ਕੰਮ ਹੈ ਦੇਵਤਾ ਦੀ ਪੂਜਾ ਕਰਨਾ, ਦੇਵਤਾ ਖੁਸ਼ ਹੈ ਜਾਂ ਨਹੀਂ, ਇਹ ਦੇਖਨਾ ਉਸ ਦਾ ਕੰਮ ਨਹੀਂ।'

'ਹੂੰ। ਮਰਦ ਕਦੀ ਕਿਸੇ ਦੇ ਪਿਛੇ ਨਹੀਂ ਲਗਣਗੇ। ਤੈਨੂੰ ਉਹਨਾਂ ਉਤੇ ਪੂਰਨ ਵਿਸ਼ਵਾਸ ਹੈ, ਠੀਕ ਏ ਨਾ? ਪਰ ਤੂੰ ਦਸ, ਜੇ ਉਹ ਤੇਰੇ ਨਾਲ ਏਨੀ ਹੀ ਮੁਹੱਬਤ ਕਰਦਾ ਹੈ ਤਾਂ ਕੀ, ਪੰਦਰਾਂ ਦਿਨ ਹੋ ਗਏ ਹਨ ਉਸ ਨੂੰ ਗਿਆਂ, ਇਕ ਚਿਠੀ ਵੀ ਨਹੀਂ ਸੀ ਤੇਰੀ ਵੱਲ ਪਾ ਸਕਦਾ?...ਇਸ ਗਲ ਤੋਂ ਤੇ ਪਤਾ ਲਗਦਾ ਏ ਉਹ ਜ਼ਰੂਰ ਰੀਝ ਗਿਆ ਹੋਵੇਗਾ ਕਿਸੇ ਨਾ ਕਿਸੇ ਉਤੇ। ਫਿਰ ਇਕ ਠੰਡਾ ਹੌਕਾ ਭਰਦੀ ਹੋਈ ਬੋਲੀ-

'ਏਹਨਾਂ ਮਰਦਾਂ ਦਾ ਭਰੋਸਾ ਈ ਕੀ ਹੁੰਦਾ ਏ ਮਾਲਾ ?