ਪੰਨਾ:ਨਿਰਮੋਹੀ.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੫
ਨਿਰਮੋਹੀ

ਜਰਾ ਕੋਈ ਨਵੀਂ ਚੀਜ਼ ਦੇਖ, ਬਸ ਫਿਸਲ ਪਏ। ਔਰਤ ਨੂੰ ਤੇ ਏਹਨਾਂ ਇਕ ਪੈਰ ਦੀ ਜੁਤੀ ਸਮਝ ਛਡਿਆ ਹੈ। ਪਰ ਏਨਾ ਹੀ ਨਹੀਂ ਸਮਝਦੇ ਜਿਸਨੂੰ ਅਸੀਂ ਪੈਰ ਦੀ ਜੁਤੀ ਸਮਝਦੇ ਹਾਂ, ਉਸੇ ਦੇ ਪੇਟ ਵਿਚੋਂ ਪੈਦਾ ਹੋ ਕੇ, ਤੇ ਉਸੇ ਦਾ ਹੀ ਦੁਧ ਪੀ ਕੇ ਵਡੇ ਹੋ ਦੁਨੀਆ ਵਿਚ ਇਜ਼ਤ ਪੌਂਦੇ ਹਾਂ। ਮਾਲਾ, ਤੈਨੂੰ ਗੁੱਸਾ ਤੇ ਜਰੂਰ ਲਗੇਗਾ। ਪਰ ਕੀ ਕਰਾਂ, ਮੈਂ ਵੀ ਅਜ਼ਮਾਈ ਹੋਈ ਗਲ ਦਸਦੀ ਹਾਂ। ਅੱਖੀ ਦੇਖੀ ਮਖੀ ਨਹੀਂ ਨਿਘਲ ਸਕਦੀ! ਜੋ ਕੁਝ ਮੇਰੇ ਨਾਲ ਬੀਤਿਆ ਹੈ, ਉਸ ਨੇ ਮੇਰੇ ਦਿਲ ਵਿਚ ਘਿਰਨਾ ਪੈਦਾ ਕਰ ਦਿਤੀ ਹੈ। ਤੇ ਇਸ ਗੱਲ ਤੇ ਮਜਬੂਰ ਕਰ ਦਿਤੀ ਹੈ ਕਿ ਮੈਂ ਕਿਸੇ ਮਰਦ ਉਤੇ ਭਰੋਸਾ ਨਾ ਕਰਾਂ?'

'ਠੀਕ ਕਹਿ ਰਹੀ ਏਂ, ਪੀਤਮ। ਮੈਂ ਮੰਨਦੀ ਹਾਂ ਤੇਰੇ ਇਸ ਫਲਸਫੇ ਨੂੰ। ਪਰ ਪੰਜੇ ਉਂਗਲਾਂ ਇਕੋ ਜੇਹੀਆਂ ਨਹੀਂ ਹੁੰਦੀਆਂ। ਮੇਰਾ ਪ੍ਰੇਮ ਮੇਰੇ ਨਾਲ ਬਹੁਤ ਪ੍ਰੇਮ ਕਰਦਾ ਹੈ। ਮੇਰੇ ਲਈ ਤਾਂ ਉਹ ਜਾਨ ਦੇਨ ਨੂੰ ਵੀ ਤਿਆਰ ਹੈ। ਰਹੀ ਚਿਠੀ ਦੀ ਗੱਲ। ਹੋ ਸਕਦਾ ਹੈ ਕੁਝ ਰੁਝੇਵਿਆਂ ਦੇ ਕਾਰਨ ਨਾ ਲਿਖ ਸਕਿਆ ਹੋਵੇ। ਪਰ ਹਾਂ! ਪ੍ਰੀਤਮ, ਉਹ ਕੇਹੜੀ ਐਸੀ ਗਲ ਹੈ ਜਿਸ ਨੇ ਤੇਰੇ ਅੰਦਰ ਮਰਦ ਲਈ ਏੱਨੀ ਘਿਰਨਾ ਪੈਦਾ ਕਰ ਦਾ ਏ। ਕੀ ਉਹ ਮੈਨੂੰ ਨਹੀਂ ਸੁਨਾਵੇਂਗੀ?

'ਸੁਨਾਵਾਂਗੀ ਕਿਉਂ ਨਹੀਂ? ਪ੍ਰੀਤਮ ਨੇ ਦੁਪੱਟੇ ਦੀ ਕੰਨੀ ਉੱਗਲ ਤੇ ਵਲਦਿਆਂ ਹੋਇਆਂ ਕਿਹਾ, 'ਪਰ ਅਜੇ ਨਹੀਂ, ਫੇਰ ਕਦੇ ਸਹੀ।'

ਮਾਲਾ ਨੇ ਵੀ ਜਿਦ ਕਰਨੀ ਠੀਕ ਨਾ ਸਮਝੀ ! ਤੇ ਗੱਲ ਉਖ ਬਦਲਦੀ ਹੋਈ ਨੇ ਕਿਹਾ, 'ਪ੍ਰੀਤਮ, ਸਾਡੀ ਕਲਾਸ