ਪੰਨਾ:ਨਿਰਮੋਹੀ.pdf/39

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੯
ਨਿਰਮੋਹੀ

ਹੋਇਆ ਪ੍ਰੇਮ ਜ਼ਮੀਨ ਤੇ ਡਿਗ ਪਿਆ। ਉਹ ਆਪਣੇ ਖਿਆਲਾਂ ਵਿਚ ਏਨਾ ਮਸਤ ਸੀ ਕਿ ਉਸ ਨੂੰ ਪਤਾ ਹੀ ਨਾ ਲਗਾ ਉਹ ਕਿਹੜੇ ਵੇਲੇ ਕੋਠੀ ਪਹੁੰਚ ਗਿਆ ਹੈ ਤੇ ਕੇਹੜੇ ਵੇਲੇ ਪੌੜੀਆਂ ਨਾਲ ਟਕਰਾ ਕੇ ਜ਼ਮੀਨ ਤੇ ਡਿਗ ਪਿਆ ਏ। ਕਪੜੇ ਝਾੜੇ, ਆਪਣੇ ਕਮਰੇ ਵਿਚ ਗਿਆ। ਦੇਖਿਆ, ਮੇਜ਼ ਉਤੇ ਦੋ ਲਫਾਫੇ ਪਏ ਹੋਏ ਹਨ। ਛੇਤੀ ਨਾਲ ਚੁਕੇ ਤੇ ਕੁਰਸੀ ਤੇ ਬੈਠ ਪੜ੍ਹਨ ਲਗਾ। ਪਹਿਲੀ ਚਿਠੀ ਖੋਲੀ ਤਾਂ ਉਸ ਨੂੰ ਇਉਂ ਮਹਿਸੂਸ ਹੋਇਆ ਜਿਵੇਂ ਸਾਰੀ ਦੁਨੀਆ ਦਾ ਖਜ਼ਾਨਾ ਮਿਲ ਗਿਆ ਹੁੰਦਾ ਏ। ਉਹ ਮਾਲਾ ਦੀ ਸੀ। ਪੜ੍ਹ ਕੇ ਖੁਸ਼ੀ ਵਿਚ ਫੁਲਿਆ ਨਹੀਂ ਸੀ ਸਮੋਂਦਾ। ਜਿੱਨੀਆਂ ਸੋਚਾਂ ਕਾਲਜ ਤੋਂ ਔਂਦੀ ਵਾਰ ਉਸ ਦੇ ਦਿਮਾਗ ਵਿਚ ਚਕਰ ਕੱਟ ਰਹੀਆਂ ਸਨ, ਉਹ ਸਾਰੀਆਂ ਇਉਂ ਗਾਇਬ ਹੋ ਗਈਆਂ ਜਿਉਂ ਗਧੇ ਦੇ ਸਿਰ ਤੋਂ ਸਿੰਗ। ਦੂਸਰੀ ਚਿਠੀ ਖੋਲੀ। ਉਹ ਉਸ ਦੇ ਪਿਤਾ ਵਲੋਂ ਸੀ, ਜਿਸ ਵਿਚ ਲਿਖਿਆ ਸੀ-

ਮੇਰੇ ਅੱਖਾਂ ਦੇ ਤਾਰੇ ਪ੍ਰੇਮ,

ਤੈਨੂੰ ਸਾਡਾ ਪਿਆਰ ਪਹੁੰਚੇ।

ਅਸੀਂ ਬਹੁਤਾ ਨਾ ਲਿਖਦੇ ਹੋਏ ਥੋੜੇ ਵਿਚ ਮੁਕੋਂਦੇ ਹਾਂ ਕਿ ਅਸੀਂ ਤੈਨੂੰ ਤੇਰੇ ਮਾਮੇ ਮੰਗਤ ਰਾਮ ਦੇ ਹੱਥ ਸੌਂਪਦੇ ਹਾਂ। ਜਿਸ ਤਰਾਂ ਤੂੰ ਏਥੇ ਸਦਾ ਸਾਡੀ ਸੇਵਾ ਵਿਚ ਰਹਿੰਦਾ ਸੈਂ, ਉਸੇ ਤਰ੍ਹਾਂ ਆਪਣੇ ਮਾਮਾ ਤੇ ਮਾਮੀ ਦੀ ਸੇਵਾ ਕਰਨ ਵਿਚ ਰਤੀ ਜਿੱਨੀ ਕਸਰ ਨਾ ਛੱਡੀ । ਤੈਨੂੰ ਤੇਰੇ ਮਾਮੇ ਨੇ ਅਪਨਾ ਮੁਤਬੰਨਾ ਪੁਤਰ ਬਨਾ ਲੀਤਾ ਹੈ, ਅਰ ਏਸੇ ਵਾਸਤੇ ਤੈਨੂੰ ਉਥੇ ਹੀ ਕਾਲਜ ਵਿਚ ਦਾਖਲ ਕਰਾ ਦਿਤਾ ਹੈ। ਜੇ ਤੇਰਾ ਸਾਨੂੰ ਮਿਲਨ ਵਾਸਤੇ ਦਿਲ