ਪੰਨਾ:ਨਿਰਮੋਹੀ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੦

ਨਿਰਮੋਹੀ

ਚਾਹੇਗਾ ਤਾਂ ਛੁੱਟੀਆਂ ਵਿਚ ਆ ਕੇ ਮਿਲ ਜਾਵੀਂ।

ਤੂੰ ਸੋਚਦਾ ਹੋਵੇਗਾ ਕਿ ਚੰਗੇ ਮੇਰੇ ਮਾਤਾ ਪਿਤਾ ਹਨ, ਜੋ ਆਪਨੇ ਹਥੀ ਆਪਣੇ ਪੁਤਰ ਨੂੰ ਘਰੋਂ ਕੱਢ ਰਹੇ ਹਨ। ਪਰ ਕੀ ਕੀਤਾ ਜਾਏ ਬੇਟਾ, ਅਸੀਂ ਮਜਬੂਰ ਹਾਂ। ਤੇਰੇ ਮਾਮੇ ਦਾ ਕਿਹਾ ਨਹੀਂ ਮੋੜ ਸਕਦੇ। ਫੇਰ ਉਸ ਦਾ ਕੀਤਾ ਹਸਾਨ ਤਾਂ ਅਸੀ ਸਾਰੀ ਉਮਰ ਨਹੀਂ ਚੁਕਾ ਸਕਦੇ। ਤੂੰ ਸੋਚਦਾ ਹੋਵੇਂਗਾ ਕਿ ਉਹ ਕੇਹੜਾ ਹਸਾਨ ਹੈ ਜਿਸ ਬਦਲੇ ਮੇਰ ਮਾਂ ਪਿਉ ਮੈਨੂੰ ਦੁਸਰੇ ਦੇ ਹੱਥ ਸੌਂਪ ਰਹੇ ਹਨ। ਜੇ ਤੂੰ ਕਾਹਲਾ ਨਾ ਪਵੇ ਤਾਂ ਵੇਲੇ ਸਿਰ ਉਹ ਵੀ ਤੇਨੂੰ ਦਸ ਦਿਤਾ ਜਾਵੇਗਾ। ਸਾਨੂੰ ਉਮੀਦ ਹੈ ਕਿ ਤੂੰ ਦਿੱਲੀ ਰਾਜੀ ਖੁਸ਼ੀ ਰਹੇਂਗਾ। ਤੇ ਸਦਾ ਆਪਣੇ ਮਾਮੇ ਦੀ ਮੱਦਤ ਕਰੇਂਗਾ। ਦੇਖੀ ਬੇਟਾ, ਮਾਂ ਬਾਪ ਦੀ ਨਜ਼ਰ ਤੋਂ ਦੂਰ ਰਹਿ ਕੇ ਕੋਈ ਐਸਾ ਬੁਰਾ ਕੰਮ ਨਹੀਂ ਕਰਨਾ ਜਿਸ ਨਾਲ ਤੇਰੀ ਤੇ ਤੇਰੇ ਖਾਨਦਾਨ ਦੀ ਚਿਟੀ ਚਾਦਰ ਤੇ ਦਾਗ ਲਗੇ। ਸਾਨੂੰ ਆਸ਼ਾ ਹੈ ਤੂੰ ਇਸ ਬੁਢੇ ਬਾਪ ਦੀ ਇਜ਼ਤ ਨੂੰ ਕਦੀ ਵਟਾ ਨਹੀਂ ਲਗਨ ਦੇਵੇਂਗਾ। ਬਸ ਏਨਾ ਲਿਖ ਕੇ ਚਿਠੀ ਬੰਦ ਕਰਦਾ ਹਾਂ। ਉਤਰ ਦਾ ਉਡੀਕ ਵਾਨ-

ਤੇਰਾ ਪਿਤਾ

ਰਾਮ ਰਤਨ

ਚਿਠੀ ਪੜ੍ਹਕੇ ਪ੍ਰੇਮ ਦੀ ਸਮਝ ਵਿਚ ਸਭ ਕੁਝ ਆ ਗਿਆ। ਉਹ ਸੋਚਦਾ ਸੀ ਕਿ ਮੈਨੂੰ ਦਿਲੀ ਕਾਲਜ ਵਿਚ ਕਿਉਂ ਦਾਖਲ ਕੀਤਾ ਗਿਆ ਹੈ, ਜਦ ਕਿ ਮੈਂ ਰਹਿਨਾ ਲਖਨਉ ਹੈ। ਪਰ ਪਿਤਾ ਦੀ ਚਿਠੀ ਔਣ ਤੇ ਉਹ ਸਭ ਕੁਝ ਸਮਝ ਗਿਆ। ਇਧਰ ਮਾਲਾ ਬਿਨਾ ਪਹਿਲੇ ਹੀ ਬੁਰਾ ਹਾਲ ਸੀ। ਉਪਰੋਂ