ਪੰਨਾ:ਨਿਰਮੋਹੀ.pdf/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੪੪
ਨਿਰਮੋਹੀ

ਕਾਲਜ ਦੀ ਕੋਈ ਐਸੀ ਕੁੜੀ ਨਹੀਂ ਸੀ ਜੋ ਉਸ ਨੂੰ ਮਿਲ ਕੇ ਖੁਸ਼ ਨਾ ਹੁੰਦੀ ਹੋਵੇ। ਪਰ ਮਾਲਾ ਨਾਲ ਤਾਂ ਉਸ ਦਾ ਐਸਾ ਪ੍ਰੇਮ ਸੀ ਜਿਵੇਂ ਪਿਛਲੇ ਜਨਮ ਵਿਚ ਉਹ ਦੋਵੇਂ ਸਕੀਆਂ ਭੈਣਾਂ ਰਹਿ ਚੁਕੀਆਂ ਹੋਣ। ਬੜੀ ਮਿਲਾਪੜੀ ਕੁੜੀ ਸੀ ਪ੍ਰੀਤਮ ਪਰ ਦੁਨੀਆ ਨੇ ਉਸ ਨੂੰ ਵੀ ਸੁਖੀ ਨਹੀਂ ਸੀ ਰਹਿਣ ਦਿਤਾ। ਇਕ ਨਿਰਦਈ ਦਿਲ ਦਾ ਵਾਰ ਉਸ ਉਤੇ ਵੀ ਚਲ ਚੁਕਿਆ ਸੀ। ਅਜ ਦੇ ਦਿਨ ਉਸਨੇ ਮਾਲਾ ਨੂੰ ਆਪਣੀ ਆਪ ਬੀਤੀ ਸੁਨੋਣ ਦਾ ਵਹਿਦਾ ਕੀਤਾ ਸੀ, ਤੇ ਇਸੇ ਕੰਮ ਲਈ ਉਹ ਅਜ ਉਸ ਦੇ ਘਰ ਆਈ ਸੀ। ਨੌਕਰ ਦੇ ਮੂੰਹੋਂ ਪ੍ਰੀਤਮ ਦਾ ਨਾਂ ਸੁਣ ਕੇ ਮਾਲਾ ਸੋਫੇ ਤੋਂ ਬੈਠੀ ਤੇ ਪ੍ਰੀਤਮ ਨੂੰ ਅੰਦਰ ਘਲਨ ਵਾਸਤੇ ਨੌਕਰ ਨੂੰ ਕਿਹਾ।

ਦੋਵਾਂ ਨੇ ਰਲ ਕੇ ਚਾਹ ਪੀਤੀ ਤੇ ਆਰਾਮ ਨਾਲ ਬੈਠਦੀ ਹੋਈ ਮਾਲਾਂ ਨੇ ਪ੍ਰੀਤਮ ਨੂੰ ਕਿਹਾ-

'ਪ੍ਰੀਤਮ, ਅਜ ਦਾ ਤੇਰਾ ਵਾਹਿਦਾ ਹੈ, ਤੈਨੂੰ ਯਾਦ ਹੈ ਨਾ?

ਪ੍ਰੀਤਮ ਨੇ ਜਰਾ ਭੋਲੀ ਬਨਦੀ ਹੋਈ ਨੇ ਕਿਹਾ- 'ਕਿ ਸਗਲ ਦਾ ਵਾਹਿਦਾ? ਮੈਂ ਤੇ ਤੈਨੂੰ ਕੋਈ ਵਾਹਿਦਾ ਨਹੀਂ ਸੀ ਦਿਤਾ!'

ਨਹੀਂ ਸੀ ਦਿਤਾ! ਵਾਹ ਵਾਹ!! ਬੜਾ ਸੋਹਣਾ ਦਿਮਾਗ ਹੈ। ਮੈਂ ਕਹਿਨੀ ਆਂ ਜੇ ਤੈਨੂੰ ਇਕ ਛੋਟੀ ਜਿਨੀ ਗੁ ਯਾਦ ਨਹੀਂ ਰਹਿੰਦੀ, ਤਾਂ ਐਫ. ਏ. ਦਾ ਸਾਰਾ ਕੋਰਸ ਕਿ ਤਰਾਂ ਯਾਦ ਰਹੇਗਾ?

'ਪਰ ਗਲ ਕੀ ਹੈ? ਜਰਾ ਮੈਂ ਵੀ ਤੇ ਸੁਨਾਂ।' ਪ੍ਰੀਤਮ