ਪੰਨਾ:ਨਿਰਮੋਹੀ.pdf/48

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੪੮
ਨਿਰਮੋਹੀ

ਕੁਝ ਨਾ ਲਿਖਦੀ ਹੋਈ ਖਾਲੀ ਆਪਣੀ ਮਜਬੂਰੀ ਹੀ ਲਿਖੀ ਹੈ। ਤੁਹਾਡੀ ਚਿਠੀ ਔਣ ਤੇ ਫਿਰ ਜਵਾਬ ਦੇਵਾਂਗੀ। ਮੈਨੂੰ ਉਮੀਦ ਹੈ ਜੋ ਆਪ ਜ਼ਰੂਰ ਉਤਰ ਦੇਵੋਗੇ। ਉਤਰ ਦੀ ਉਡੀਕਵਾਨ


ਆਪ ਦਾ ਭਲਾ ਚਾਹੁਨ ਵਾਲੀ
ਪ੍ਰੀਤਮ

ਅਠ ਦਿਨ ਪਿਛੋਂ ਮੇਰੀ ਚਿਠੀ ਦਾ ਜਵਾਬ ਆ ਗਿਆ। ਜਗਿੰਦਰ ਨੇ ਲਿਖਿਆ ਸੀ-

ਮੇਰੀ ਮਿਠੀ ਪੀਤਮ,

ਤੂੰ ਲਿਖਿਆ ਹੈ ਕਿ ਮੈਂ ਤੇਰੇ ਨਾਲ ਨਾਰਾਜ਼ ਹੋ ਜਾਵਾਂਗਾ! ਨਹੀਂ ਇਹ ਖਿਆਲ ਵੀ ਦਿਲ ਵਿਚ ਨਾ ਲਿਆਵੀਂ। ਕੀ ਭਲਾ ਮੈਂ ਤੇਰੀ ਮਜਬੂਰੀ ਨਹੀਂ ਸਾਂ ਜਾਣਦਾ? ਮੈਂ ਕੋਈ ਬੱਚਾ ਨਹੀਂ ਜੋ ਬਿਨਾ ਕਿਸੇ ਗਲ ਤੋਂ ਗੁਸਾ ਕਰ ਲਵਾਂ! ਕੰਮ ਸਭਨਾਂ ਨੂੰ ਪੈਂਦੇ ਹਨ। ਫਿਰ ਇਹ ਤੇ ਮੇਰੀ ਹੀ ਗਲਤੀ ਸੀ ਜੋ ਮੈਂ ਉਸ ਵਕਤ ਤੈਨੂੰ ਘਰ ਨਹੀਂ ਮਿਲ ਸਕਿਆ। ਫਿਰ ਭਲਾ ਦੂਸਰੇ ਨੂੰ ਕਿਉਂ ਦੋਸ਼ ਦੇਵਾਂ। ਤੂੰ ਲਿਖਿਆ ਹੈ ਕਿ ਮੇਰਾ ਜੀ ਨਹੀਂ ਲਗਦਾ। ਪਰ ਏਥੇ ਮੇਰਾ ਜੀ ਵੀ ਕੇਹੜਾ ਲਗ ਰਿਹਾ ਹੈ ਤੇਰੇ ਬਿਨਾ। ਕਾਲਜ ਜਾਂਦਾ ਹਾਂ ਤਾਂ ਕਮਰਾ ਸੁਞਾ ਸੁਞਾ ਦਾ ਹੈ। ਖੇਡਨ ਨੂੰ ਜੀ ਨਹੀਂ ਕਰਦਾ। ਭੁਖ ਹੈ ਤਾਂ ਉਹ ਅਗੇ ਨਾਲੋਂ ਅੱਧੀ ਹੋ ਗਈ ਹੈ। ਬਹੁਤਾ ਕਝ ਕੀ ਲਿਖਾਂ? ਲਿਖਣ ਨਾਲ ਹੁੰਦਾ ਈ ਕੀ ਏ? ਹਾਂ ਦਿਲ ਜ਼ਰੂਰ ਥੋੜਾ ਬਹੁਤ ਹਲਕਾ ਹੋ ਜਾਂਦਾ ਹੈ। ਪ੍ਰੀਤਮ, ਜਿੰਨੇ ਚਿਰ ਇਕੱਠੇ ਰਹੇ ਸਾਂ ਸੁਖੀ ਸਾਂ, ਹੁਣ ਤੇ ਦੁਨੀਆ ਦੇ ਕਹੇ