ਪੰਨਾ:ਨਿਰਮੋਹੀ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੦

ਨਿਰਮੋਹੀ

ਨਹੀਂ ਦਿਸਦੇ। ਮਹੀਨਾ ਡੇਢ ਮਹੀਨਾ ਜ਼ਰੂਰ ਮੈਨੂੰ ਏਥੇ ਲਗ ਜਾਵੇਗਾ। ਕਿਧਰੇ ਜਗਿੰਦਰ ਕੁਝ ਕਰ ਹੀ ਨ ਬਵੇ। ਜੇ ਉਸ ਨੇ ਕੁਝ ਕਰ ਲੀਤਾ ਤਾਂ ਉਸ ਦਾ ਪਾਪ ਮੇਰੇ ਸਿਰ ਹੋਵੇਗਾ। ਕਿਉਂਕਿ ਮੈਂ ਹੀ ਉਸ ਦਾ ਦਿਲ ਦੁਖਾਇਆ। ਤੇ ਉਸ ਨੂੰ ਸਭ ਕੁਝ ਕਰਨਾ ਪਿਆ। ਫਿਰ ਸੋਚਿਆ-ਨਹੀਂ ਨਹੀਂ, ਇਹ ਨਹੀਂ ਹੋ ਸਕਦਾ, ਉਹ ਕੋਈ ਏਨਾ ਬੁਜ਼ਦਿਲ ਨਹੀਂ, ਜੋ ਇਕ ਮਹੀਨੇ ਦੀ ਜੁਦਾਈ ਵੀ ਬਰਦਾਸ਼ਤ ਨਾ ਕਰ ਸਕੇ। ਖੈਰ ਇਹ ਸਭ ਕੁਝ ਸੋਚ ਕੇ ਮੈਂ ਉਸ ਦੀ ਚਿਠੀ ਦਾ ਜਵਾਬ ਕੁਝ ਇਸ ਤਰਾਂ ਦਿਤਾ-

ਮੇਰੇ ਰਾਜਾ,

ਤੁਸਾਂ ਦਾ ਭੇਜਿਆ ਹੋਇਆ ਖਤ ਮਿਲਿਆ। ਪੜ੍ਹ ਕੇ ਕਿਨੀ ਕੁ ਖੁਸ਼ੀ ਹੋਈ, ਮੇਰੀ ਜ਼ਬਾਨ ਨਹੀਂ ਦਸ ਸਕਦੀ ਜਿੰਨਾ ਚਿਰ ਆਪ ਦਾ ਉਤਰ ਨਹੀਂ ਪੁਜਾ, ਦਿਲ ਵਿਚ ਖੁਤ ਖੁਤੀ ਜਹੀ ਲਗੀ ਰਹੀ। ਮੈਨੂੰ ਡਰ ਸੀ ਕਿਧਰੇ ਤੁਸੀਂ ਨਰਾਜ਼ ਨਾ ਹੋ ਗਏ ਹੋਵੋ। ਜੇ ਕਿਧਰੇ ਤੁਸੀਂ ਨਰਾਜ਼ ਹੋ ਜਾਂਦੇ ਤਾਂ ਸਚ ਜਾਨੋ ਮੇਰਾ ਉਹ ਹਾਲ ਹੋ ਜਾਣਾ ਸੀ, ਜੋ ਚਕੋਰ ਦਾ ਹੁੰਦਾ ਹੈ ਚੰਨ ਬਿਨਾ ਮੇਰੇ ਜੁਗਿੰਦਰ, ਤੇਰੇ ਬਿਨਾ ਇਕ ਇਕ ਪਲ ਵੀ ਮੇਰਾ ਹਜ਼ਾਰ ਵਰ੍ਹੇ ਜਿਨਾ ਲੰਮਾ ਹੋ ਜਾਂਦਾ ਏ। ਮਿਲਨ ਨੂੰ ਦਿਲ ਕਰਦਾ ਹੈ, ਪਰ ਮਿਲ ਨਹੀਂ ਸਕਦੀ। ਇਸ ਵੇਲੇ ਤਾਂ ਮੇਰਾ ਪਰ ਕੱਟਿਆਂ ਵਾਲਾ ਹਿਸਾਬ ਏ। ਉਡਨਾ ਚਾਹੁੰਦੀ ਹਾਂ, ਪਰ ਇਹ ਸੋਚ ਕੇ ਕਿ ਮਾਤਾ ਜੀ ਦਾ ਕੀ ਹਾਲ ਹੋਵੇਗਾ ਫਿਰ ਰਹਿ ਜਾਂਦੀ ਹਾਂ। ਉਹ ਘੜੀ ਵੀ ਕਿੱਨੀ ਖੁਸ਼ਨਸੀਬ ਹੋਵੇਗੀ, ਜਦ ਦਰਸ਼ਨ ਹੋਵੇਗਾ ਮੇਰੇ ਪ੍ਰੀਤਮ ਦਾ। ਮੈਂ ਖੁਸ਼ੀ