ਪੰਨਾ:ਨਿਰਮੋਹੀ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੫੧

ਵਿਚ ਫੁਲੀ ਨਹੀਂ ਸਮਾਵਾਂਗੀ।

ਪਰ ਮੇਰੇ ਰਾਜਾ, ਕਿਧਰੇ ਧੋਖਾ ਤੇ ਨਹੀਂ। ਕਿਤੇ ਇਹੋ ਨਾ ਹੋਵੇ ਕਿ ਅਸੀਂ ਪਿਆਰ ਦੀ ਪੀਘ ਉਚੀ ਤੋਂ ਉਚੀ ਚੜ੍ਹਾਈ ਜਾਈਏ, ਅਰ ਕੋਈ ਨਿਰਦਈ ਹੱਥ ਉਸਨੂੰ ਤੋੜ ਕੇ ਸੁੱਟ ਦੇਵੇ। ਇਉਂ ਹੋ ਗਿਆ ਤਾਂ ਮੈਂ ਤੇ ਜੀਉਂਦੀ ਹੀ ਮਰ ਜਾਵਾਂਗੀ, ਦੇਖੋ ਨਾ ਜੇ ਇੰਜ ਹੀ ਹੋਣਾ ਹੈ ਤਾਂ ਅਸੀ ਇਹ ੫ੀਘ ਉਚੀ ਚੜ੍ਹਾਨ ਦੀ ਬਜਾਏ ਜ਼ਮੀਨ ਤੇ ਹੀ ਕਿਉਂ ਨਾ ਰਹਿਣ ਦੇਈਏ।

ਪਰ ਇਸ ਦੇ ਨਾਲ ਇਕ ਗਲ ਹੋਰ ਵੀ ਏ, ਚੰਨ। ਲੋਕ ਕਹਿੰਦੇ ਹਨ ਪਿਆਰ ਦੋਹਾਂ ਦਿਲਾਂ ਵਿਚ ਪੂਰਾ ਪੂਰਾ ਹੋਵੇ ਅਰ ਦੋਵੇਂ ਪ੍ਰੇਮੀ ਅਪਣੀਆਂ ਦੋਹਾਂ ਜਾਨਾਂ ਨੂੰ ਇਕ ਜਾਨ ਸਮਝ ਲੈਣ, ਤਾਂ ਦੁਨੀਆ ਦੀ ਕੋਈ ਤਾਕਤ ਉਹਨਾਂ ਨੂੰ ਨਹੀਂ ਨਖੇੜ ਸਕਦੀ। ਤੁਸੀਂ ਕਹੋਗੇ ਇਹ ਝੂਠ ਹੈ। ਕਿਉਂਕਿ ਲੈਲਾ ਮਜਨੂੰ, ਸੱਸੀ ਪੁੰਨੂ ਆਪਣੇ ਆਪ ਨੂੰ ਇਕ ਜਾਨ ਸਮਝਦੇ ਸਨ, ਫਿਰ ਕਿਉ ਵਖੋ ਵੱਖ ਕਰ ਦਿਤੇ ਗਏ? ਕੀ ਉਹਨਾਂ ਦੀ ਮਹੱਬਤ ਝੂਠੀ ਸੀ? ਜਾਂ ਦੁਨੀਆ ਦੀ ਤਾਕਤ ਵਡੀ ਸੀ? ਮੈਂ ਇਸ ਦਾ ਇਕੋ ਉਤਰ ਲਿਖਦੀ ਹਾਂ। ਚਾਹੇ ਉਹ ਸਰੀਰਕ ਤੌਰ ਸਨ, ਪਰ ਆਤਮਕ ਤੌਰ ਤੇ ਉਹ ਆਪਣੇ ਆਪ ਨੂੰ ਇਕੋ ਹੀ ਸਮਝਦੇ ਸਨ। ਸਰੀਰਕ ਤੌਰ ਤੇ ਚਾਹੇ ਉਹਨਾਂ ਨੂੰ ਵਖੋ ਵੱਖ ਕਰ ਦਿਤਾ ਗਿਆ, ਪਰ ਦਿਲ ਉਹਨਾਂ ਦਾ ਇਕੋ ਸੀ। ਏਸੇ ਕਰਕੇ ਅਖਰੀ ਦਮ ਵੇਲੇ ਵੀ ਦੋਵੇਂ ਇਕਠੇ ਹੀ ਮਰੇ ਸਨ। ਮਾਫ ਕਰਨਾ, ਮੇਰੇ ਰਾਜਾ, ਮੈਂ ਖਾਹ ਮਖਾਹ ਐਵੇਂ ਲੈਕਚਰ ਸ਼ੁਰੂ ਕਰ ਦਿਤੇ ਹਨ। ਤੁਸੀਂ ਮੇਰੇ ਕੋਲੋਂ ਸਿਆਨੇ ਹੋ,