ਪੰਨਾ:ਨਿਰਮੋਹੀ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੨

ਨਿਰਮੋਹੀ

ਸਭ ਕੁਝ ਸਮਝਦੇ ਹੋ। ਮੈਂ ਕਿਸ ਬਾਗ ਦੀ ਮੂਲੀ ਹਾਂ ਜੋ ਤੁਹਾਨੂੰ ਸਮਝਾਵਾਂ?

ਅਖੀਰ ਵਿਚ ਮੈਂ ਅਰਜ਼ ਕਰਦੀ ਹਾਂ ਕਿ ਮੈਨੂੰ ਉਮੀਦ ਹੈ, ਜੋ ਤੁਸੀਂ ਵੀ ਮੇਰੇ ਨਾਲ ਪਿਆਰ ਉੱਨੀ ਹੀ ਚੰਗੀ ਤਰ੍ਹਾਂ ਕਰੋਗੇ, ਜਿਵੇਂ ਕੇ ਸੱਸੀ ਨਾਲ ਪੁੰਨੂੰ ਨੇ ਕੀਤਾ ਸੀ।

ਚਿਠੀ ਦਾ ਉਤਰ ਅਗੇ ਵਾਂਗ ਹੀ ਜਲਦੀ ਆਵੇਗਾ ਇਸ ਦੀ ਮੈਨੂੰ ਪੂਰੀ ਪੂਰੀ ਆਸ਼ਾ ਹੈ। ਦੇਖਣਾ ਕਿਧਰੇ ਭੁਲ ਈ ਨਾ ਜਾਨਾ ਇਸ ਪਿਆਰ ਭੁਖੀ ਨੂੰ। ਆਪਣੇ ਚੰਨ ਦੇ ਪਤਰਾਂ ਦੀ ਉਡੀਕ ਵਾਨ-

ਜੋ ਕੁਝ ਸਮਝੋ

ਤੁਹਾਡੀ ਪ੍ਰੀਤਮ

***

ਛੇ

ਪੰਦਰਾਂ ਦਿਨਾਂ ਤੱਕ ਮੈਨੂੰ ਕੋਈ ਜਵਾਬ ਨਾ ਆਇਆ[ ਮੈਂ ਸੋਚਿਆ ਸ਼ਾਇਦ ਮੇਰੇ ਕੋਲੋਂ ਕੋਈ ਐਸੀ ਵੈਸੀ ਗਲ ਲਿਖੀ ਗਈ ਹੈ ਜਿਸ ਵਾਸਤੇ ਉਹਨਾਂ ਕੋਈ ਜਵਾਬ ਨਹੀਂ ਦਿਤਾ[ ਪਰ ਦਿਮਾਗ ਤੇ ਜੋਰ ਦੇਣ ਦੇ ਬਾਵਜੂਦ ਵੀ ਮੈਨੂੰ ਕੋਈ ਐਹੋ ਜਹੀ ਗਲ ਯਾਦ ਨਾ ਆਈ, ਜੋ ਚਿਠੀ ਵਿਚ ਲਿਖੀ ਗਈ ਹੋਵ। ਖੈਰ ਮਨ ਦੇ ਭਾਵਾਂ ਨੂੰ ਦਬਾ, ਮੈਂ ਪੰਦਰਵੇਂ ਦਿਨ ਦੀ