ਪੰਨਾ:ਨਿਰਮੋਹੀ.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੫੩
ਨਿਰਮੋਹੀ

ਰਾਤ ਲੰਘਾਈ। ਸੋਲਵੇਂ ਦਿਨ ਦਾ ਸੂਰਜ ਚੜ੍ਹਿਆ ਤੇ ਮੇਰੇ ਦਿਲ ਵਿਚ ਇਕ ਅਜੀਬ ਤਰਾਂ ਦੀ ਝੁਨ ਝੁਨੀ ਜਹੀ ਭਰ ਗਿਆ। ਦਿਲ ਬੜਾ ਬੇਚੈਨ ਸੀ। ਸੈਰ ਕਰਨ ਲਈ ਮੈਂ ਬਾਹਰ ਤੁਰ ਪਈ। ਉਸ ਵੇਲੇ ਕੋਈ ਅਠ ਵਜੇ ਦਾ ਵਕਤ ਹੋਵੇਗਾ। ਠੰਡੀ ਠੰਡੀ ਹਵਾ ਚਲ ਰਹੀ ਸੀ, ਮੈਂ ਆਪਣੇ ਵਿਚਾਰਾਂ ਵਿਚ ਮਸਤ ਜੋਗਿੰਦਰ ਨੂੰ ਕੋਸਦੀ ਹੋਈ ਤੁਰੀ ਜਾ ਰਹੀ ਸੀ, ਕਿ ਅਚਾਨਕ ਸਾਮਨੇ ਪਏ ਇਕ ਵਡੇ ਸਾਰੇ ਪਥਰ ਨਾਲ ਠੇਡਾ ਖਾ ਮੇਰੇ ਸਾਰੇ ਖਿਆਲ ਖਿੰਡਰ ਪੁੰਡਰ ਗਏ। ਬੇਚੈਨੀ ਦੇ ਕਾਰਨ ਹੱਡ ਪੈਰ ਮੇਰੇ ਥਕਾਵਟ ਮਹਿਸੂਸ ਕਰ ਰਹੇ ਸਨ। ਮੈਂ ਉਥੇ ਪਥਰ ਤੇ ਬੈਠ ਗਈ। ਸੋਚਾਂ ਸੋਚ ਰਹੀ ਸਾਂ। ਓਧਰੋਂ ਸਾਡੇ ਨੌਕਰ ਰਾਮੂ ਨੇ ਆ ਕੇ ਕਿਹਾ-

ਬੀਬੀ ਜੀ, ਤੁਹਾਡੇ ਨਾਂ ਦੀ ਇਕ ਤਾਰ ਆਈ ਹੈ। ਤਾਰ ਦਾ ਨਾਂ ਸੁਣ ਕੇ ਮੈਂ ਹੈਰਾਨ ਹੋ ਗਈ। ਕਿਸ ਦੀ ਏ ਤਾਰ! ਕਿਸ ਨੇ ਭੇਜੀ ਏ ਮੈਨੂੰ? ਕਿਧਰੇ ਜਗਿੰਦਰ ਦੀ ਤੇ ਨਹੀਂ? ਪਰ ਜਗਿੰਦਰ ਦੀ ਨਹੀਂ ਹੋ ਸਕਦੀ। ਜੇ ਉਹ ਭੇਜਦਾ ਤਾਂ ਜਰੂਰ ਚਾਰ ਪੰਜ ਸਫੇ ਦੀ ਚਿਠੀ ਹੁੰਦੀ, ਤਾਰ ਵਿਚ ਉਸ ਨੇ ਕੀ ਖਿਆ ਹੋਵੇਗਾ? ਇਹੋ ਜਹੇ ਕਈ ਸਵਾਲ ਦਿਲ ਵਿਚ ਰੱਖ ਮੈਂ ਘਰ ਆਈ।

ਦੇਖਿਆ ਤਾਰ ਮੇਰੀ ਸਹੇਲੀ ਤਰਲੋਚਨ ਦੀ ਸੀ। ਉਸ ਵਿਚ ਲਿਖਿਆ ਸੀ, ਕਿ ਉਸ ਬਦਨਸੀਬ ਦੀ ਸ਼ਾਦੀ ਪੈਸੇ ਦੇ ਲਾਲਚ ਵਿਚ ਫਸ ਕੇ ਉਸਦੇ ਮਾਂ ਬਾਪ ਇਕ ਬੁਢੇ ਨਾਲ ਕਰ ਹਨ। ਮੈਨੂੰ ਉਸ ਸ਼ਾਦੀ ਤੇ ਬੁਲਾਇਆ ਸੀ। ਮੈਂ ਸਿਰ ਫੜ੍ਹ ਕੇ ਉਥੇ ਹੀ ਬੈਠ ਗਈ। ਮਨ ਵਿਚ ਮਨੁਖਾਂ ਨੂੰ ਹਜ਼ਾਰ