ਪੰਨਾ:ਨਿਰਮੋਹੀ.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੫੬
ਨਿਰਮੋਹੀ

ਹੋ ਅਰ ਮੈਨੂੰ ਖੁਸ਼ੀ ਵੇਖਨਾ ਚਾਹੁੰਦੇ ਹੋ, ਤਾਂ ਮੇਰੀ ਸ਼ਾਦੀ ਤੁਸੀਂ ਆਪਨੇ ਪੜੋਸੀਆਂ ਦੀ ਲੜਕੀ ਪ੍ਰੀਤਮ ਨਾਲ ਕਰੋ। ਨਹੀਂ ਤਾਂ ਮੈਨੂੰ ਉਮਰ ਭਰ ਕੁਵਾਰਾ ਰਹਿਨਾ ਮਨਜੂਰ ਹੈ।' ਸੁਣ ਕੇ ਮਾਂ ਬੋਲੀ-

'ਪੁਤਰ, ਉਹ ਇਕਲੌਤੀ ਧੀ ਹੈ ਮਾਂ ਪਿਉ ਦੀ। ਮਾਂ ਉਸ ਦੀ ਮਰ ਚੁਕੀ ਏ, ਤੇ ਪਿਉ ਕਿੱਨਾ ਬੁਢਾ ਹੈ ਇਹ ਤੂੰ ਦੇਖ ਹੀ ਲਿਆ ਹੈ । ਅਰ ਨਾਲੇ ਉਹ ਤੇਰੇ ਪਿਤਾ ਜੀ ਦੇ ਮਿਤਰਾਂ ਵਿਚੋਂ ਵੀ ਹੈ। ਜਿੰਦਗੀ ਦਾ ਕੀ ਭਰੋਸਾ ਏ, ਇਹੋ ਸੋਚ ਕੇ ਉਹ ਆਪਨੀ ਧੀ ਦਾ ਵਿਆਹ ਜਲਦੀ ਤੋਂ ਜਲਦੀ ਕਰ ਦੇਣਾ ਚਾਹੁੰਦਾ ਹੈ। ਲੱਖ ਰੁਪਏ ਦੀ ਜਾਇਦਾਦ ਦਾ ਮਾਲਕ ਹੈ ਉਹ। ਤੇ ਫਿਰ ਉਸ ਦੇ ਮਰਨ ਤੇ ਸਾਰੀ ਜਾਇਦਾਦ ਦਾ ਮਾਲਕ ਵੀ ਤੇ ਤੂੰ ਈ ਬਣਨਾ ਏ। ਕਿਉਂਕਿ ਹੋਰ ਉਸ ਦਾ ਕੋਈ ਵੀ ਵਾਲੀ ਵਾਰਸ ਨਹੀਂ ਹੈ।

ਪਹਿਲੇ ਤਾਂ ਮੈਂ ਬੜੀ ਨਾਂਹ ਨੁਕਰ ਕੀਤੀ, ਪਰ ਮਾਂ ਨੇ ਇਹ ਕਿਹਾ- 'ਜੇ ਤੂੰ ਮੇਰੀ ਮਰਜੀ ਦੇ ਮੁਤਾਬਕ ਸ਼ਾਦੀ ਨਹੀਂ ਕਰੇਗਾ ਤਾਂ ਮੈਂ ਆਪਨੀ ਜਾਇਦਾਦ ਵਿਚੋਂ ਵੀ ਕੌਡੀ ਨਹੀ ਲੈਨ ਦੇਵਗੀ। ਫਿਰ ਦੇਖਾਂਗੀ ਤੂੰ ਕਿਸ ਤਰਾਂ ਸ਼ਾਦੀ ਕਰੇਂਗਾ ਪ੍ਰੀਤਮ ਨਾਲ।'

ਏਨ੍ਹਾਂ ਝਗੜਿਆਂ ਵਿਚ ਹੀ ਪੰਜ ਸਤ ਦਿਨ ਲੰਘ ਗਏ ਮੈਂ ਕੁਝ ਵੀ ਫੈਸਲਾ ਕਰ ਸਕਿਆ। ਮਾਂ ਲਾਲਚ ਵਿਚ ਫਸੀ ਹੋਈ ਏ, ਮੇਰੀ ਕਿਸੇ ਵੀ ਗਲ ਦਾ ਅਸਰ ਉਸ ਉੱਤੇ ਨਹੀਂ ਪੈਂਦਾ। ਇਸ ਵੇਲੇ ਮੇਰੀ ਜਾਨ ਅਜੀਬ ਕੁੜਿਕੀ ਵਿੱਚ ਫਸੀ ਹੋਈ ਏ। ਸਪ ਦੇ ਮੂੰਹ ਕੋੜ ਕਿਰਲੀ ਵਾਲੀ ਗਲ ਹੈ।