ਪੰਨਾ:ਨਿਰਮੋਹੀ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੫੭
ਨਿਰਮੋਹੀ

ਜੇ ਘਰ ਛਤਨ ਹਾਂ ਤਾਂ ਭੁਖੇ ਮਰਨ ਦਾ ਡਰ ਹੈ। ਸਾਰੀ ਸ਼ਾਨੋ ਸ਼ੌਕਤ ਮਿਟੀ ਵਿਚ ਰੁਲਦੀ ਏ।

ਤੂੰ ਕਹੇਂਗੀ, ਭੁਖੇ ਕਿਉਂ ਮਰੋਗੇ? ਨੌਕਰੀ ਕਰ ਕੇ ਰੋਟੀ ਖਾ ਸਕਦੇ?' ਪਰ ਮੈਂ ਕਹਿੰਦਾ ਹਾਂ, ਜਿਨੂੰ ਕਿਸੇ ਕੰਮ ਦਾ ਵਲ ਈ ਨਾ ਹੋਵੇ, ਬਲਕਿ ਇਉਂ ਕਹੋ ਜਿਸਨੇ ਜੰਮ ਸਿਰ ਕਿਸੇ ਕੰਮ ਨੂੰ ਹਥ ਹੀ ਨਾ ਲਾਇਆ ਹੋਵੇ, ਭਲਾ ਉਹ ਕੰਮ ਕਰ ਸਕਦਾ ਹੈ? ਬਾਕੀ ਰਹੀ ਗਲ ਕਿਧਰੇ ਕਲਰਕ ਲਗਨ ਦੀ। ਉਹ ਵੀ ਨਹੀਂ ਬਨ ਸਕਦੀ। ਕਿਉਂਕਿ ਪੜ੍ਹਾਈ ਤਾਂ ਸਿਰਫ ਮੈਂ ਦਿਲ ਲਗੌਣ ਵਾਸਤੇ ਕਰਦਾ ਹਾਂ, ਨੌਕਰੀ ਕਰਨ ਵਾਸਤੇ ਨਹੀਂ। ਫਿਰ ਘਰ ਛਡਾਂ ਤੇ ਕਿਸ ਤਰਾਂ?

ਜੇ ਕਰ ਮੈਂ ਤੇਰੇ ਨਾਲ ਸ਼ਾਦੀ ਕਰਨ ਨੂੰ ਜੋਰ ਦੇਂਦਾ ਹਾਂ, ਤਾਂ ਮਾਂ ਕਹਿੰਦੀ ਹੈ ਪੰਦਰਾਂ ਹਜ਼ਾਰ ਘੱਟ ਤੋਂ ਘੱਟ ਦੇਵੇ ਤਾਂ ਮੈਂ ਸ਼ਾਦੀ ਤੇਰੀ ਉਸ ਨਾਲ ਕਰ ਸਕਦੀ ਹਾਂ, ਨਹੀਂ ਤੇ ਨਹੀਂ। ਫਿਰ ਤੂੰ ਹੀ ਦਸ ਮੈਂ ਕੀ ਕਰਾਂ? ਹੁਣ ਤਾਂ ਸੌ ਗਜ਼ ਰਸਾ ਤੇ ਸਿਰੇ ਤੇ ਗੰਢ ਵਾਲੀ ਗੱਲ ਹੈ। ਜਾਂ ਤਾਂ ਪੰਦਰਾਂ ਹਜ਼ਾਰ ਦੇਨ ਤੇ ਮਾਂ ਨੂੰ ਰਾਜੀ ਕਰ ਲੈ, ਤੇ ਜਾਂ ਫਿਰ ਮੇਰਾ ਖਿਆਲ ਛੱਡ ਦੇ। ਦਿਲ ਤੇ ਮੇਰਾ ਤੇਰੇ ਨਾਲ ਹਮੇਸ਼ ਰਹਿਨ ਨੂੰ ਕਰਦਾ ਹੈ ਪਰ ਕੀ ਕਰਾਂ? ਭਖੇ ਵੀ ਤੇ ਨਹੀਂ ਮਰਿਆ ਜਾਂਦਾ। ਤੇ ਨਾਲੇ ਇਕ ਲੱਖ ਦੀ ਜਾਇਦਾਦ ਵੀ ਤੇ ਨਹੀਂ ਛਡੀ ਜਾਂਦੀ। ਹੁਣ ਤੇ ਇਹੋ ਹੋ ਸਕਦਾ ਹੈ ਕਿ ਤੂੰ ਮੇਰਾ ਖਿਆਲ ਛਡ ਦੇ। ਇਹ ਸਮਝ ਲੈ ਜੋ ਮੈਂ ਕਿਸੇ ਨਾਲ ਪੀਤ ਕੀਤੀ ਹੀ ਨਹੀਂ।

ਤੂੰ ਕਹੇਂਗੀ ਕਿ ਜੇ ਤੇਰਾ ਦਿਲ ਮੇਰੇ ਨਾਲ ਰਾਜ਼ੀ ਹੈ ਤਾਂ ਚਲੋ ਇਸ ਮਤਲਬ ਦੀ ਦੁਨੀਆਂ ਤੋਂ ਕਿਧਰੇ ਦੂਰ ਚਲੇ ਚਲੀਏ।