ਪੰਨਾ:ਨਿਰਮੋਹੀ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੮

ਨਿਰਮੋਹੀ

ਤਾਂ ਉਸ ਦਾ ਜਵਾਬ ਮੈਂ ਇਹ ਦੇਂਦਾ ਹਾਂ ਕਿ ਘਰੋਂ ਭਜ ਜਾਨਾ ਬੁਜ਼ਦਿਲਾਂ ਦਾ ਕੰਮ ਹੁੰਦਾ ਹੈ। ਬਹੁਤਾ ਕੀ ਲਿਖਾਂ, ਮੈਨੂੰ ਉਮੀਦ ਹੈ ਕਿ ਤੂੰ ਮੈਨੂੰ ਅਗੇ ਤੋਂ ਚਿਠੀ ਪੌਣ ਦੀ ਖੇਚਲ ਨਹੀਂ ਕਰੇਗੀ। ਕਿਸੇ ਦਾ ਕੀ ਲੈਣਾ ਹੈ, ਐਵੇਂ ਖਾਹ ਮਖਾਹ ਬਦਨਾਮੀ ਹੋਵੇਗੀ। ਤੇ ਇਸਦੇ ਪਿਛੋਂ ਨਾ ਤੂੰ ਹੀ ਤੇ ਨਾ ਮੈਂ ਹੀ ਕਿਧਰੇ ਮੂੰਹ ਦਿਖੋਣ ਜੋਗੇ ਰਹਾਂਗੇ ।

ਇਹ ਤੇਰੀ ਤੇ ਮੇਰੀ ਅਖੀਰੀ ਚਿਠੀ ਏ, ਇਸ ਤੋਂ ਜਿਆਦਾ ਮੈਂ ਹੋਰ ਕੁਝ ਨਹੀਂ ਲਿਖ ਸਕਦਾ। ਮੇਹਰਬਾਨੀ ਕਰਕੇ ਇਸ ਦਾ ਉਤਰ ਦੇਣ ਦੀ ਖੇਚਲ ਨਾ ਕਰੀਂ। ਮੈਂ ਇਸ ਤਰਾਂ ਹੀ ਸਬ ਕੁਝ ਸਮਝ ਲਵਾਂਗਾ। ਮੈਨੂੰ ਆਸ਼ਾ ਹੈ ਜੋ ਤੂੰ ਇਸ ਉਤੇ ਅਮਲ ਕਰੇਂਗੀ।

ਤੇਰੇ ਬੀਤੇ ਦਿਨਾਂ ਦਾ ਸਾਜਨ
ਜੁਗਿੰਦਰ ਪਾਲ

ਚਿਠੀ ਪੜ੍ਹਦਿਆਂ ਈ ਮੈਂ ਗਸ਼ ਖਾ ਕੇ ਡਿਗ ਪਈ। ਨੌਕਰ ਨੇ ਮੂੰਹ ਵਿਚ ਪਾਣੀ ਪਾਇਆ। ਡਾਕਟਰ ਨੂੰ ਸਦਿਆ ਗਿਆ। ਪਰ ਕੋਈ ਬਿਮਾਰੀ ਹੁੰਦੀ ਤਾਂ ਡਾਕਟਰ ਇਲਾਜ ਕਰਦਾ ਨਾ। ਖੈਰ, ਪੈਸਿਆਂ ਦੇ ਲੋਭ ਨਾਲ ਉਸਨੇ ਦੋ ਚਾਰ ਗੋਲੀਆਂ ਕਿਸੇ ਦਵਾਈ ਦੀਆਂ ਦਿਤੀਆਂ ਤੇ ਆਪਣਾ ਰਸਤਾ ਲਿਆ। ਸਚ ਕਹਿੰਦੀ ਹਾਂ, ਮਾਲਾ, ਮੇਰੇ ਉਪਰ ਉਸ ਵੇਲੇ ਜੇ ਬੀਤੀ ਸੀ ਇਹ ਮੈਂ ਹੀ ਜਾਨਦੀ ਹਾਂ।

ਆਪਨੀ ਦੁਖਾਂ ਭਰੀ ਕਹਾਣੀ ਲੰਮੀ ਨਾ ਕਰਦੀ ਹੋਈ ਮੈਂ ਛੇਤੀ ਹੀ ਭੋਗ ਪਾ ਦੇਦੀ ਹਾਂ। ਮੇਰਾ ਜੀ ਕਰਦਾ ਸੀ ਜੇ ਕਿਧਰੇ ਜਮੀਨ ਵੇਹਲ ਦੇਵੇ ਤਾਂ ਮੈਂ ਉਥੇ ਹੀ ਗਰਕ ਹੋ ਜਾਵਾਂ ਜਾਂ