ਪੰਨਾ:ਨਿਰਮੋਹੀ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੫੯

ਕਿਧਰੇ ਨਦੀ ਤਲਾ ਵਿਚ ਡਬ ਕੇ ਮਰ ਜਾਵਾਂ? ਪਰ ਆਤਮ-ਹਤਿਆ ਪਾਪ ਹੈ, ਤੇ ਫਿਰ ਮਾਂ ਇਕੱਲੀ! ਮੇਰੇ ਬਿਨ ਉਹ ਵੀ ਮਰ ਜਾਵੇਗੀ। ਮੈਂ ਸਬਰ ਦਾ ਘੁੱਟ ਭਰ ਲੀਤਾ। ਜੁਗਿੰਦਰ ਨੇ ਲਿਖਿਆ ਸੀ ਮੈਨੂੰ ਇਸ ਚਿਠੀ ਦਾ ਕੋਈ ਉਤਰ ਨਾ ਭੇਜੀ। ਪਰ ਜੋ ਉਬਾਲ ਉਸ ਵੇਲੇ ਮੇਰੇ ਦਿਲ ਵਿਚ ਉਠੇ, ਮੈਂ ਸੰਭਾਲ ਨਾ ਸਕੀ। ਤੇ ਲੈਟਰਪੈਡ ਲੈ ਉਸਨੂੰ ਇਕ ਚਿੱਠੀ ਲਿਖੀ।

ਮੇਰੇ ਬੇਦਰਦੀ ਚੰਨਾ,

ਇਹ ਚਿਠੀ ਜੋ ਮੈਂ ਪੜ੍ਹੀ ਏ ਤੁਹਾਡੀ ਲਿਖੀ ਹੋਈ ਏ! ਤੁਸੀਂ ਏਨੇ ਸਖਤ ਤੇ ਪਥਰ ਦਿਲ ਹੋ ਗਏ ਓ! ਇਸ ਗਲ ਤੇ ਇਤਬਾਰ ਕਰਨ ਨੂੰ ਜੀ ਨਹੀਂ ਕਰਦਾ। ਪਰ ਤੁਸਾਂ ਦੇ ਹਥ ਦੀ ਲਿਖੀ ਹੋਈ ਚਿਠੀ ਮੈਨੂੰ ਇਸ ਗਲ ਤੇ ਯਕੀਨ ਕਰਨ ਲਈ ਮਜਬੂਰ ਕਰਦੀ ਹੈ। ਚੰਨ-ਨਹੀਂ ਨਹੀਂ, ਹੁਣ ਮੈਂ ਚੰਨ ਨਹੀਂ ਲਿਖ ਸਕਦੀ, ਚੰਨ ਕਹਿਣ ਦਾ ਮੇਰਾ ਅਧਿਕਾਰ ਹੀ ਨਹੀਂ ਰਿਹਾ-ਇਸ ਲਈ ਤੁਹਾਡਾ ਨਾਂ ਲਿਖ ਕੇ ਹੀ ਕੰਮ ਸਾਰ ਲੈਂਦੀ ਹਾਂ।

ਜੁਗਿੰਦਰ, ਤੂੰ ਲਿਖਿਆ ਸੀ ਇਸ ਚਿਠੀ ਦਾ ਜਵਾਬ ਨਹੀਂ ਦੇਣਾ। ਪਰ ਮੈਂ ਦਿਲ ਦੀ ਬੇਵਸੀ ਤੋਂ ਮਜਬੂਰ ਹੋ ਕੇ ਇਹ ਉਤਰ ਲਿਖ ਰਹੀ ਹਾਂ। ਜੋ ਤੁਹਾਡੇ ਕਹਿਣ ਮੂਜਬ ਮੇਰੀ ਆਖਰੀ ਚਿਠੀ ਹੋਵੇਗੀ ਤੇ ਇਸ ਦੇ ਲਿਖਣ ਦੀ ਮੈਂ ਆਪ ਕੋਲੋਂ ਮਾਫੀ ਮੰਗਦੀ ਹਾਂ।

ਹੁਣ ਮੈਂ ਤੁਸਾਂ ਦੀ ਅਸਲੀ ਗਲ ਵਲ ਔਦੀ ਹਾਂ। ਤੁਸਾਾਂ ਲਿਖਿਆ ਹੈ ਕਿ ਪੰਦਰਾਂ ਹਜ਼ਾਰ ਦੇਕੇ ਮੇਰੇ ਨਾਲ ਸ਼ਾਦੀ ਕਰ ਸਕਦੀ ਹੈ। ਮੈਂ ਪੁਛਨੀ ਹਾਂ ਕਿ ਪਿਆਰ ਦਾ ਇਹੋ ਮੁਲ