ਪੰਨਾ:ਨਿਰਮੋਹੀ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਰਮੋਹੀ

ਮਿਲਣ ਦਾ ਮੌਕਾ ਮਿਲਦਾ ਰਿਹਾ। ਇਕ ਦਿਨ ਕਟੜਾ ਆਹਲੁਵਾਲੀਆਂ ਦੇ ਚੌਂਕ ਵਿਚ ਖਲੋਤਿਆਂ ਮੈਨੂੰ 'ਲਹਿਰੀ' ਜੀ ਨੇ ਦਸਿਆ ਕਿ ਉਹ ਹੁਣੇ ਹੁਣੇ ਪੰਜਾਬੀ ਦੇ ਉਘੇ ਨਾਵਲ-ਕਾਰ ਸ: ਨਾਨਕ ਸਿੰਘ ਜੀ ਨੂੰ ਮਿਲ ਕੇ ਆਏ ਹਨ ਅਤੇ ਉਹਨਾਂ 'ਲਹਿਰੀ' ਜੀ ਨੂੰ ਨਾਵਲ ਲਿਖਣ ਵੱਲ ਪ੍ਰੇਰਿਆ ਹੈ। ਇਸ ਗੱਲ ਦਾ ਸਬੂਤ ਮੈਨੂੰ ਸਰਦਾਰ ਨਾਨਕ ਸਿੰਘ ਦੇ ਇਕ ਲੇਖ ਤੋਂ ਵੀ ਮਿਲ ਗਿਆ, ਜਿਸ ਵਿਚ ਉਹਨਾਂ ਨੇ ਪੰਜਾਬੀ ਨੌਜਵਾਨ ਨੂੰ ਨਾਵਲਕਾਰ ਬਨਣ ਦੀ ਪ੍ਰੇਰਨਾ ਦਿੱਤੀ ਹੋਈ ਸੀ। ਇਸ ਪ੍ਰੇਰਨਾ ਦਾ 'ਲਹਿਰੀ' ਜੀ ਉਤੇ ਵੀ ਖਾਸਾ ਪ੍ਰਭਾਵ ਪਿਆ ਤੇ ਉਹ ਨਾਵਲ ਲਿਖਣ ਦੀ ਰੀਝ ਨਾਲ ਨਾਵਲ ਦੀ ਉਸਾਰੀ ਵਿਚ ਜੁੱਟ ਗਏ ਅਤੇ ਬੰਗਾਲੀ ਦੇ ਇਕ ਨਾਵਲ ਦਾ ਉਹਨਾਂ 'ਵਸੀਅਤ ਨਾਮਾਂ' ਦੇ ਨਾਂ ਹੇਠ ਛੇਤੀ ਹੀ ਅਨੁਵਾਦ ਕਰ ਲਿਆ।

ਉਪ੍ਰੰਤ ਉਹ ਫਿਰ ਕਹਾਣੀਆਂ ਤੇ ਕਵਿਤਾਵਾਂ ਦੀ ਵੱਲ ਜੁੱਟ ਪਏ। ਨਿੱਜੀ ਕਾਰੋਬਾਰ ਦੇ ਸਿਲਸਲੇ ਵਿਚ ਉਹ ਨੂੰ ਲਖਨਊ ਰਿਹਾਇਸ਼ ਅਖਤਿਆਰ ਕਰਨੀ ਪਈ ਤੇ ਖੁਸ਼ਕਿਸਮਤੀ ਨਾਲ ਇਹਨਾਂ ਨੂੰ ਪੰਜਾਬੀ ਦੇ ਪ੍ਰਸਿਧ ਮਾਸਕ 'ਸਰਦਾਰ' ਦਾ ਮਿਲਵਰਤਨ ਪ੍ਰਾਪਤ ਹੋ ਗਿਆ। ਇਸ ਰਿਸਾਲੇ ਰਾਹੀਂ ਇਹ ਕਹਾਣੀ ਦੇ ਮੈਦਾਨ ਵਿਚ ਚੰਗੇ ਉਭਰ ਪਏ। 'ਸਰਦਾਰ' ਵਲੋਂ ਉਤਸ਼ਾਹ ਮਿਲਣ ਦੇ ਕਾਰਨ ਇਹ ਕਾਨੀ ਅਗੇ ਨਾਲੋਂ ਚੋਖੀ ਰਸ ਗਈ। ਇਸ ਦੇ ਨਾਲ ਹੈ ਇਹਨਾਂ ਨੂੰ ਲਖਨਊ ਦੀਆਂ ਵਖ ਵਖ ਸਟੇਜਾਂ ਉਤੇ ਆਪਣੀ ਕਵਿਤਾਵਾਂ ਸੁਨਾਉਣ ਦਾ ਵੀ ਅਵਸਰ ਮਿਲਿਆ, ਜਿਸ ਨਾਲ ਇਹਨਾਂ ਦੀ ਪ੍ਰਸਿਧਤਾ ਵਿਚ ਹੋਰ ਵੀ ਵਾਧਾ ਹੋ ਗਿਆ।