ਪੰਨਾ:ਨਿਰਮੋਹੀ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੦

ਨਿਰਮੋਹੀ

ਸੀ? ਜੇ ਰੁਪਏ ਲੈ ਕੇ ਹੀ ਸ਼ਾਦੀ ਕਰ ਸਕਦੇ ਹੋ ਤਾਂ ਫਿਰ ਮੁਹੱਬਤ ਕਰਨ ਦਾ ਕੀ ਹੱਕ ਸੀ ਤੁਹਾਨੂੰ। ਪੈਸੇ ਲੈ ਕੇ ਕਿਧਰੇ ਵੀ ਤੁਸੀਂ ਕਿਸੇ ਖਾਨਦਾਨ ਵਿਚ ਸ਼ਾਦੀ ਕਰ ਸਕਦੇ ਸਉ। ਕਿਉਕਿ ਤੁਸੀਂ ਆਪ ਜੋ ਵਡੇ ਖਾਨਦਾਨ ਦੇ ਹੋਏ। ਪਰ, ਜਗਿੰਦਰ, ਜੋ ਪਿਆਰ ਕੁਦਰਤੀ ਹੈ ਉਹ ਪੈਸਿਆਂ ਨਾਲ ਵਧਦਾ ਨਹੀਂ, ਸਗੋਂ ਘਟਦਾ ਹੈ। ਪਿਆਰ ਕਰਨਾ ਤੇ ਫਿਰ ਉਸਨੂੰ ਠੁਕਰਾ ਦੇਨਾ, ਕੀ ਏਸੇ ਦਾ ਨਾਂ ਪਿਆਰ ਹੈ? ਏਸੇ ਲਈ ਏੱਨੀ ਮੁਹੱਬਤ ਪਾਈ ਸੀ? ਤੁਸਾਂ ਮਰਦਾਂ ਨੇ ਤਾਂ ਪਿਆਰ ਨੂੰ ਇਕ ਖੇਡ ਹੀ ਲਭ ਲੀਤਾ ਏ। ਪਰ ਅਫਸੋਸ! ਜੋ ਤੁਹਾਡੇ ਪਿਛੇ ਜਾਨ ਦੇਂਦੀ ਸੀ, ਤੁਹਾਨੂੰ ਦੇਖੇ ਬਿਨਾ ਚੈਨ ਨਹੀਂ ਸੀ ਪੌਂਦੀ ਉਸ ਦੀ ਇਹ ਕਦਰ! ਪੈਸੇ ਪਿਛੇ ਆਪਨੀ ਜ਼ਮੀਰ ਵੇਚ ਦਿਤੀ। ਪੈਸੇ ਤੇ ਹਥ ਦੀ ਮੈਲ ਹੈ, ਜਗਿੰਦਰ ਸਾਹਿਬ। ਆਦਮੀ ਜੀਉਂਦਾ ਰਹੇ ਤਾਂ ਪੈਸੇ ਬਹੁਤ। ਖੈਰ, ਮਾਲਕ ਹੋ, ਜੋ ਮਰਜੀ ਕਰ ਸਕਦੇ ਹੋ । ਲੇਕਨ ਯਾਦ ਰਖੋ, ਕਿਸੇ ਬੇਗੁਨਾਹ ਦੀਆਂ ਆਹ ਤੁਹਾਨੂੰ ਜਿੰਦਗੀ ਭਰ ਸ਼ਾਂਤੀ ਹਾਸਲ ਨਹੀਂ ਕਰਨ ਦੇਣ-ਗੀਆਂ। ਮੈਂ ਸਚ ਕਹਿੰਦੀ ਹਾਂ, ਚਿਠੀ ਪੜ੍ਹ ਕੇ ਜੋ ਮੇਰਾ ਹਾਲ ਹੋਇਆ, ਸ਼ਾਇਦ ਹੀ ਕਿਸੇ ਦਾ ਹੋਵੇ। ਤੁਹਾਡੀ ਚਿਠੀ ਨੇ ਜਿਸ ਤਰਾਂ ਮੇਰਾ ਲੱਕ ਤੋੜ ਕੇ ਮੇਰੀਆਂ ਉਮੀਦਾਂ ਤੇ ਪਾਣੀ ਫੇਰਿਆ ਹੈ ਮੇਂ ਹੀ ਜਾਨਦੀ ਹਾਂ।

ਪਹਿਲੇ ਤਾਂ ਮੈਂ ਐਸੀ ਜਿੰਦਗੀ ਨਾਲੋਂ ਮਰ ਜਾਨਾ ਹੀ ਠੀਕ ਸਮਝਿਆ ਸੀ। ਪਰ ਨਹੀਂ, ਮੈਂ ਮਰਨਾ ਨਹੀਂ ਚਾਹੁੰਦੀ, ਮੈਂ ਜੀਵਾਂਗੀ ਤੇ ਤੁਹਾਡੀ ਬਰਬਾਦੀ ਆਪ ਆਪਣੀ ਅੱਖੀ ਦੇਖਾਂਗੀ। ਤੁਸੀਂ ਇਕ ਮਾਸੂਮ ਭੋਲੀ ਭਾਲੀ ਕੁੜੀ ਨੂੰ ਆਪਨੀ