ਪੰਨਾ:ਨਿਰਮੋਹੀ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੬੧

ਮੁਹੱਬਤ ਵਿਚ ਜਾ ਕੇ ਤਬਾਹ ਕੀਤਾ ਹੈ, ਇਸ ਦਾ ਬਦਲਾ। ਈਸ਼ਵਰ ਹੀ ਲਵੇਗਾ।

ਤੁਹਾਡੇ ਰੰਗ ਢੰਗ ਤਾਂ ਮੈਂ ਪਹਿਲੇ ਵੀ ਦੇਖੇ ਸਨ ਪਰ ਉਸ ਵੇਲੇ ਮੈਨੂੰ ਆਪਣੇ ਪਿਆਰ ਤੇ ਵਿਸ਼ਵਾਸ ਸੀ। ਮੈਂ ਨਹੀਂ ਸਾਂ ਚਾਹੁੰਦੀ ਕੇ ਤੁਹਾਨੂੰ ਦਸਕੇ ਖਾਹ ਮੁਖਾਹ ਸ਼ਰਮਿੰਦਾ ਕਰਾਂ। ਅਛਾ, ਜੋ ਹੋ ਗਿਆ ਵਾਹਵਾ! ਜੋਰਾਵਰ ਦਾ ਸੱਤੀ ਵੀਹੀਂ ਸੌ ਹੁੰਦਾ ਹੈ। ਔਰਤ ਔਰਤ ਤੇ ਮਰਦ ਫਿਰ ਵੀ ਮਰਦ ਏ, ਮਰਜੀ ਦੇ ਮਾਲਕ ਜੋ ਮਰਜੀ ਹੈ ਕਰ ਸਕਦਾ ਹੈ।

ਮੈਂ ਬਹੁਤਾ ਨਹੀਂ ਲਿਖਦੀ। ਮੈਨੂੰ ਪਤਾ ਹੈ ਹੁਣ ਤੁਹਾਨੂੰ ਮੇਰੀਆਂ ਚਿੱਠੀਆਂ ਨਾਲ ਕੋਈ ਦਿਲਚਸਪੀ ਨਹੀਂ ਰਹੀ। ਸ਼ਾਇਦ ਥੋੜੀ ਜਿਹੀ ਪੜ੍ਹਨ ਲਈ ਵੀ ਤੁਹਾਨੂੰ ਵਕਤ ਨਾ ਮਿਲੇ। ਪਤਾ ਨਹੀਂ ਥੋੜੀ ਜਿਨੀ ਪੜ੍ਹਨ ਤੋਂ ਪਹਿਲੇ ਹੀ ਰਦੀ ਦੀ ਟੋਕਰੀ ਵਿਚ ਚਲੀ ਜਾਨੀ ਏ। ਇਸ ਲਈ ਮੈਂ ਕਿਉਂ ਆਪਣਾ ਦਿਮਾਗ ਖਾਲੀ ਕਰਾ? ਕਿਉਂ ਕਿਸੇ ਨੂੰ ਬੁਰਾ ਭਲਾ ਕਹਾਂ ? ਚਾਹੇ ਤੁਸੀਂ ਮੈਨੂੰ ਕਾਫੀ ਦੁਖ ਪਹੁੰਚਾਇਆ ਏ...ਮੈਂ ਕੋਸ਼ਿਸ਼ ਕਰਾਂਗੀ ਤੁਹਾਡਾ ਖਿਆਲ ਦਿਲੋਂ ਕਢ ਦੇਵਾਂ। ਤੁਹਾਡੀ ਮਾਤਾ ਮੈਂ ਖੁਸ਼ ਰਹਿਣ, ਪੈਸੇ ਵਿਚ ਖੇਲਨ। ਮੈਂ ਬੀਤੇ ਦਿਨਾਂ ਦੀ ਯਾਦ ਕਰਕੇ ਕਹਿ ਛਡਿਆ ਕਰਾਂਗੀ, ਕਿ ਮੈਂ ਵੀ ਇਕ ਨਿਰਮੋਹੀ ਨਾਲ ਪਿਆਰ ਕੀਤਾ ਸੀ। ਮੇਰੀ ਇਹ ਚਿਠੀ ਮਾਤਾ ਜੀ ਨੂੰ ਵੀ ਦਿਖਾ ਦੇਨੀ, ਤਾਂ ਕਿ ਉਹ ਖੁਸ਼ ਹੋ ਜਾਣ ਕਿ ਇਕ ਬਲਾ ਤੇ ਗਲੋਂ ਲਥੀ। ਮੇਰੀ ਆਖਰੀ ਨਮਸਤੇ ਪ੍ਰਵਾਨ ਕਰਨੀ। ਤੇ ਮੇਹਰਬਾਨੀ ਕਰਕੇ ਮੇਰੀ ਫੋਟੋ ਮੈਨੂੰ ਵਾਪਸ ਭੇਜ ਦੇਨੀ। ਤੁਹਾਡੀ ਫੋਟੋ ਮੈਂ ਚਿਠੀ ਦੇ ਨਾਲ ਹੀ ਭੇਜ ਰਹੀ ਹਾਂ। ਸੰਭਾਲ ਲੈਣੀ,