ਪੰਨਾ:ਨਿਰਮੋਹੀ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੬੨

ਨਿਰਮੋਹੀ

ਸ਼ਾਇਦ ਕਿਸੇ ਹੋਰ ਨੂੰ ਦੇਣ ਦੇ ਕੰਮ ਆ ਜਾਵੇ। ਗੁਸਾ ਨਹੀਂ ਕਰਨਾ, ਤੁਹਾਨੂੰ ਪਤਾ ਹੈ ਕਿ ਮੈਂ ਸਚੀ ਗਲ ਹਮੇਸ਼ਾਂ ਮੁੰਹ ਤੇ ਹੀ ਕਹਿ ਦੇਨੀ ਠੀਕ ਸਮਝਦੀ ਹਾਂ। ਕਿਉਂਕਿ ਆਦਤ ਤੋਂ ਮਜਬੂਰ ਹਾਂ। ਕੀ ਕਰਾਂ? ਅਛਾ.....

ਤੇਰੀ ਠੁਕਰਾਈ ਹੋਈ
ਅਭਾਗੀ ਪ੍ਰੀਤਮ

***


ਸਤ

ਇਹ ਚਿਠੀ ਲਿਖ ਕੇ ਮੈਂ ਜੁਗਿੰਦਰ ਨੂੰ ਪਾ ਦਿਤੀ। ਉਹ ਦਿਨ ਗਿਆ ਤੇ ਇਹ ਦਿਨ ਆਇਆ, ਸਾਲ ਭਰ ਦੇ ਅਰਸੇ ਵਿਚ ਨਾ ਉਸ ਨੇ ਤੇ ਨਾ ਮੈਂ ਹੀ ਕੋਈ ਗਲ ਬਾਤ ਕੀਤੀ। ਲੇਕਨ ਉਸ ਦੇ ਗਵਾਂਢ ਰਹਿਣ ਨਾਲ ਏਨਾ ਜਰੂਰ ਪਤਾ ਲਗ ਗਿਆ, ਕਿ ਉਸ ਦੀ ਸ਼ਾਦੀ ਉਸੇ ਮਾਂ ਪਿਉ ਦੀ ਇਕਲੌਤੀ ਕੁੜੀ ਨਾਲ ਹੋ ਗਈ। ਪਰ ਇਸ ਵਿਚ ਜੁਗਿੰਦਰ ਦੀ ਬਦਨਸੀਬੀ ਸਮਝੋ ਜਾਂ ਖੁਸ਼ਨਸੀਬੀ, ਕਿ ਵਿਆਹ ਤੋਂ ਦੋ ਮਹੀਨੇ ਪਿਛੋਂ ਹੀ ਕੁੜੀ ਦਾ ਪਿਉ ਤੇ ਅਠ ਮਹੀਨੇ ਬਾਹਦ ਕੜੀ ਵੀ ਹਰਕੇ ਦਵਾਰੇ ਪਹੁੰਚ ਗਈ। ਅਰ ਪਿਛੋਂ ਰਹਿ ਗਏ ਫਿਰ ਉਹ ਜਗਿੰਦਰ ਤੇ ਉਸ ਦੀ ਮਾਂ। ਮੈਨੂੰ ਤੇ ਇਉਂ ਲਗਦਾ ਹੈ ਜਿਵੇਂ ਕੁੜੀ ਨੂੰ ਮਾਰਨ ਵਿਚ ਵੀ ਸਿਵਾਏ ਜੁਗਿੰਦਰ ਦੇ ਹੋਰ ਕਿਸੇ ਦਾ ਹਥ ਨਹੀਂ ਹੈ, ਕਿਉਂ ਕਿ ਉਹ ਠਹਿਰਿਆ ਉਡਦਾ ਪੰਛੀ। ਰੁਪਏ ਦੇ ਲਾਲਚ