ਪੰਨਾ:ਨਿਰਮੋਹੀ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੬੩

ਪਿਛੇ ਉਸ ਨੇ ਸ਼ਾਦੀ ਕੀਤੀ ਸੀ। ਅਰ ਰੁਪਇਆ ਡਕਾਰ ਕੇ ਉਸ ਨੇ ਰੁਪਏ ਵਾਲੀ ਨੂੰ ਵੀ ਟਿਕਾਣੇ ਲਗਾ ਦਿੱਤਾ ਹੋਵੇ, ਇਸ ਵਿਚ ਕੇਹੜੀ ਵਡੀ ਗਲ ਹੈ।

'ਤੇ ਕੀ ਉਸ ਕੁੜੀ ਦੇ ਮਰਨ ਪਿਛੋਂ ਵੀ ਜੁਗਿੰਦਰ ਨੇ ਤੈਨੂੰ ਸ਼ਾਦੀ ਕਰਨ ਵਾਸਤੇ ਨਹੀਂ ਕਿਹਾ? ਕੀ ਉਸ ਦੀ ਮੁਹੱਬਤ ਬਿਲਕੁਲ ਖਤਮ ਹੋ ਚੁਕੀ ਸੀ? ਮਾਲਾ ਨੇ ਪਾਣੀ ਦੇ ਗਲਾਸ ਵਿਚ ਪੈਂਸਲ ਫੇਰਦੀ ਹੋਈ ਨੇ ਕਿਹਾ।

ਜੇ ਮੈਂ ਚਾਹੁੰਦੀ ਤਾਂ ਸਭ ਕੁਝ ਹੋ ਸਕਦਾ ਸੀ, ਪਰ ਮੈਂ ਕੋਈ ਏਨੀ ਗਿਰੀ ਹੋਈ ਨਹੀਂ ਸਾਂ, ਜੋ ਉਸ ਦੇ ਮਗਰ ਲਗ ਤੁਰਦੀ। ਮੈਨੂੰ, ਦਿਖਾਵੇ ਮਾਤਰ ਸਮਝੇ ਜਾਂ ਮੇਰੇ ਦਿਲ ਦੇ ਭੇਤ ਲੋਣ ਲਈ ਸਮਝੋ, ਉਸ ਨੇ ਇਕ ਗੁਮਨਾਮ ਚਿਠੀ ਤੇ ਜਰੂਰ ਲਿਖੀ ਸੀ। ਪਰ ਜਦੋਂ ਮੇਰੀਆਂ ਸ਼ਰਤਾਂ ਸੁਨੀਆਂ ਤਾਂ ਫਿਰ ਕੰਨੀ ਕਤਰਾ ਗਿਆ। ਆਖਰ ਦੋ ਲੱਖ ਦਾ ਨਵਾਂ ਨਵਾਂ ਮਾਲਕ ਬਨਿਆ ਸੀ। ਉਸ ਦੀ ਕਿਧਰੇ ਟੈਂਸ ਪੈ ਸਕਦੀ ਸੀ?

'ਉਹ ਸ਼ਰਤਾਂ ਕੀ ਸਨ, ਪ੍ਰੀਤਮ? ਜਰਾ ਮੈਨੂੰ ਵੀ ਤੇ ਦਸ ਨਾ?'

‘ਸ਼ਰਤਾਂ ਤੇ ਮਾਮੂਲੀ ਸਨ। ਪਰ ਮੰਨਨੀਆਂ ਹੁੰਦੀਆਂ ਤਦ ਸੀ ਨਾ। ਪੈਸੇ ਬਹੁਤ ਹੋ ਜਾਣ ਕਾਰਨ ਉਸਨੇ ਸ਼ਰਾਬ ਪੀਣੀ ਸਿਖ ਲੀਤੀ ਸੀ। ਦੂਸਰਾ, ਘਰ ਵਹੁਟੀ ਹੁੰਦੇ ਹੋਇਆਂ ਵੀ ਇਧਰ ਉਧਰ ਕੁੜੀਆਂ ਨਾਲ ਛੇੜ ਖਾਨੀ ਕਰਨੀ। ਬਸ ਇਹ ਆਦਤਾਂ ਛਡਨੀਆਂ ਤੇ ਸ਼ਾਮ ਨੂੰ ਅਠ ਵਜੇ ਤੋਂ ਪਹਿਲੇ ਘਰ ਆ ਜਾਣਾ, ਇਹ ਮੇਰੀਆਂ ਸ਼ਰਤਾਂ ਸਨ। ਪਰ ਜਦ ਉਸ ਨੇ ਇਸ ਦਾ ਕੋਈ ਉਤਰ ਨਹੀਂ ਦਿਤਾ ਤਾਂ ਮੇਰੇ ਦਿਲ ਨੂੰ ਫੇਰ ਇਕ ਵਾਰੀ