ਪੰਨਾ:ਨਿਰਮੋਹੀ.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੬੬
ਨਿਰਮੋਹੀ

ਮਾਲਾ ਖੁਸ਼ੀ ਨਾਲ ਨਚ ਉਠੀ। ਚਿਠੀ ਖੋਲ ਉਹ ਪ੍ਰੀਤਮ ਨੂੰ ਸੁਨਾਣ ਲਗੀ।

ਮੇਰੀ ਮਿਠੀ ਮਾਲਾ,

ਕੀ ਲਿਖਾਂ ਤੇ ਕੀ ਨਾ ਲਿਖਾਂ। ਤੇਰੀ ਜੁਦਾਈ ਨੇ ਤਾਂ ਮੇਰੀ ਜਿੰਦਗੀ ਹੀ ਬਦਲ ਦਿਤੀ ਹੈ। ਜਿਸ ਦਿਨ ਤੋਂ ਦਿੱਲੀ ਆਇਆ ਹਾਂ, ਬਸ ਉਸੇ ਦਿਨ ਤੋਂ ਇਸ ਆਜ਼ਾਦ ਪੰਛੀ ਦੀ ਪਰ ਕਟ ਦਿਤੇ ਗਏ ਹਨ। ਜੇ ਉਡ ਕੇ ਆਵਾਂ ਤਾਂ ਕਿਸ ਤਰਾਂ? ਇਸ ਵੇਲੇ ਮੈਂ ਪਰਾਏ ਵਸ ਵਿਚ ਹਾਂ। ਕੁਛ ਵੀ ਤੇ ਨਹੀਂ ਕਰ ਸਕਦਾ।

ਮਾਲਾ, ਜਦੋਂ ਵੀ ਤੇਰੀਆਂ ਭੋਲੀਆਂ ਭੋਲੀਆਂ ਤੇ ਮਿਠੀਆਂ ਗੱਲਾਂ ਯਾਦ ਔਦੀਆਂ ਨੇ, ਦਿਲ ਆਪੇ ਤੋਂ ਬਾਹਰ ਹੋ ਜਾਂਦਾ ਏ। ਅਖਾਂ ਅਗੇ ਤੇਰੀ ਭੋਲੀ ਭਾਲੀ ਸੂਰਤ ਫਿਰਨ ਲਗ ਜਾਂਦੀ ਏ। ਬਾਗ ਵਿਚ ਬੈਠ ਅਧੀ ਅਧੀ ਰਾਤ ਤਕ ਗੱਪਾਂ ਮਾਰਨੀਆਂ। ਤੂੰ ਰੁਸਨਾ ਤੇ ਮੈਂ ਮੰਨਾਣਾ, ਮੈਂ ਰੁਸਨਾ ਤੇ ਤੂੰ ਮੰਨਾਣਾ, ਕਿੰਨਾ ਮਜ਼ਾ ਔਂਦਾ ਸੀ ਏਹਨਾਂ ਗਲਾਂ ਵਿਚ। ਪਰ ਹੁਣ ਤੇ ਉਹ ਯਾਦ ਖਾਤਰ ਹੀ ਰਹਿ ਗਈਆਂ ਨੇ।

ਤੂੰ ਪੁਛੇਗੀ, ਯਾਦ ਖਾਤਰ ਕਿਉਂ ? ਥੋੜਾ ਚਿਰ ਹੀ ਤੇ ਤੁਸੀਂ ਦਿਲੀ ਰਹਿਣਾ ਹੈ। ਪਰ ਨਹੀਂ। ਇਹ ਸੋਚ ਹੁਣ ਦਿਲ ਵਿਚੋਂ ਕਢ ਦੇ, ਮਾਲਾ। ਮੇਰੇ ਮਾਮਾ ਜੀ ਦੀ ਕੋਈ ਉਲਾਦ ਨਹੀਂ ਸੀ। ਇਸ ਲਈ ਉਹਨਾਂ ਨੇ ਮੇਰੇ ਮਾਤਾ ਪਿਤਾ ਪਾਸੋਂ ਮੈਨੂੰ ਲੈ ਕੇ ਆਪਨਾ ਮੁਤਬੰਨਾ ਪੁਤਰ ਬਨਾ ਲੀਤਾ ਹੈ। ਤੇ ਏਥੇ ਹੀ ਇਕ ਕਾਲਜ ਵਿਚ ਮੈਨੂੰ ਦਾਖਲ ਵੀ ਕਰਾ ਦਿਤਾ ਹੈ। ਮੈਂ ਪਿਤਾ ਜੀ ਨੂੰ ਚਿਠੀ ਤਾਂ ਲਿਖੀ ਹੈ। ਦੇਖੀਏ ਕੀ ਉਤਰ ਔਂਦਾ