ਪੰਨਾ:ਨਿਰਮੋਹੀ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੮

ਨਿਰਮੋਹੀ

ਲੰਮੀ ਚਿਠੀ ਨਾ ਲਿਖਦਾ ਹੋਇਆ ਮੈਂ ਏਥੇ ਹੀ ਖਤਮ ਕਰਦਾਂ ਹਾਂ। ਮੈਨੂੰ ਆਸ ਹੀ ਨਹੀਂ ਸਗੋਂ ਪੂਰਾ ਭਰੋਸਾ ਹੈ ਕਿ ਤੂੰ ਇਸ ਦਾ ਉਤਰ ਵਾਪਸੀ ਡਾਕ ਵਿਚ ਭੇਜ ਦੇਵੇਂਗੀ।

ਤੇਰਾ ਆਪਣਾ ਹੀ

'ਪ੍ਰੇਮ'

***

ਅਠ

ਕਾਲਜ ਦੇ ਪਿਛਲੇ ਪਾਸੇ ਹਰੇ ਭਰੇ ਬਾਗ ਵਿਚ ਇਕ ਨੁਕਰੇ ਮੌਲ ਸਿਰੀ ਦੇ ਦਰਖਤ ਹੇਠਾਂ ਬੈਠੀ ਮਾਲਾ ਕਿਤਾਬ ਪੜ੍ਹ ਰਹੀ ਸੀ। ਪਰ ਵਿਚੋਂ ਵਿਚੋਂ ਨਜ਼ਰ ਉਠਾ ਕੇ ਇਧਰ ਉਧਰ ਉਹ ਇਸ ਤਰਾਂ ਤਕ ਰਹੀ ਸੀ, ਮਾਨੋ ਕਿਸੇ ਨੂੰ ਉਡੀਕ ਰਹੀ ਹੁੰਦੀ ਹੈ। ਕੋਈ ਪੰਦਰਾਂ ਮਿੰਟ ਬਾਦ ਪ੍ਰੀਤਮ ਉਸ ਜਗਾ ਤੇ ਪਹੁੰਚੀ ਤੇ ਔਂਦੀ ਹੀ ਬੋਲੀ-

'ਮਾਫ ਕਰੀਂ ਮਾਲਾ, ਮੈਂ ਵੱਕਤ ਤੋਂ ਲੇਟ ਹੋ ਗਈ ਹਾਂ। ਇਕ ਜਰੂਰੀ ਕੰਮ ਪੈ ਜਾਣ ਕਰਕੇ ਜਲਦੀ ਨਹੀਂ ਆ ਸਕੀ। ਹਾਂ, ਤੇ ਕਿਸ ਲਈ ਸੱਦਿਆ ਈ ਮੈਨੂੰ?'

'ਬਈ ਵਾਹ! ਮਾਲਾ ਬੋੱਲੀ, ਸਾਰੇ ਕਾਲਜ ਵਿਚ ਪਤਾ ਏ ਪਰ ਤੈਨੂੰ ਅਜੇ ਤਕ ਖਬਰ ਈ ਨਹੀਂ! ਕੀ ਹੋ ਗਿਆ ਏ ਅਜ ਕਲ ਤੇਰੀ ਅਕਲ ਨੂੰ!'