ਪੰਨਾ:ਨਿਰਮੋਹੀ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੨

ਨਿਰਮੋਹੀ

ਦਸ ਚੁਕੇ ਹਾਂ ਕਿ ਤੇਰੇ ਮਾਮੇ ਦਾ ਸਾਡੇ ਤੇ ਐਸਾ ਹਸਾਨ ਹੈ, ਸਾਰੀ ਉਮਰ ਵੀ ਅਸੀਂ ਨਹੀਂ ਭੁਲ ਸਕਦੇ। ਉਹ ਹਸਾਨ ਏ? ਤੂੰ ਜਾਨਨ ਲਈ ਜਿਦ ਕੀਤੀ ਸੀ, ਲੈ ਸੁਣ।

ਅਜ ਤੋਂ ਵੀਹ ਸਾਲ ਪਹਿਲੇ ਜਦ ਮੇਰੇ ਪਿਤਾ ਜੀ ਸਵਰਗ ਵਾਸ ਹੋਏ, ਤਾਂ ਉਹ ਮੇਰੇ ਤੇ ਬਹੁਤ ਸਾਰਾ ਕਰਜ਼ ਸੁਟ ਗਏੇ। ਸੁਟ ਕੀ ਗਏ, ਧੋਖੇ ਬਾਜੀ ਨਾਲ ਉਹਨਾਂ ਦੇ ਭਾਈ ਨੇ ਮੇਰੇ ਸਾਰੇ ਸਾਮਾਨ ਤੇ ਕਬਜ਼ਾ ਕਰ ਲਿਆ। ਤੇ ਜਦ ਉਸਨੂੰ ਹਿਸਾਬ ਕਿਤਾਬ ਦਸਨ ਲਈ ਕਿਹਾ, ਤਾਂ ਉਹ ਹੋਰ ਵਿਗੜ ਗਿਆ ਤੇ ਹਿਸਾਬ ਕਿਤਾਬ ਵਾਲੇ ਕਾਗਜ਼ਾਂ ਨੂੰ ਉਲਟਾ ਪੁਲਟਾ ਕੇ ਐਸੀ ਚਾਲ ਚੱਲੀ ਕਿ ਮੇਰੇ ਘਰ ਤੱਕ ਦੀ ਕੁਰਕੀ ਕਰਾਂ ਲਈ।

ਉਸ ਵੇਲੇ ਜਦ ਕਿ ਮੇਰੀ ਇਜ਼ਤ ਮਿਟੀ ਵਿਚ ਰੁਲ ਰਹੀ ਸੀ, ਏਡੇ ਵਡੇ ਖਾਨਦਾਨ ਦੀਆਂ ਧਜੀਆਂ ਉਡ ਰਹੀ ਸਨ, ਤੇ ਮੈਂ ਜੇਲਖਾਨੇ ਦੀ ਹਵਾ ਖਾਨ ਵਾਲਾ ਸਾਂ, ਉਸ ਵੇਲੇ ਤੇਰੇ ਏਸੇ ਮਾਮੇ ਨੇ ਹੀ ਹਜ਼ਾਰਾਂ ਰੁਪਏ ਭੰਗ ਦੇ ਭਾੜੇ ਲੁਟਾ ਕੇ ਮੇਰੀ ਇਜ਼ਤ ਬਚਾਈ। ਤੇ ਫਿਰ ਹੋਰ ਰੁਪਏ ਲਗਾਕੇ ਮੈਨੂ ਇਹ ਦੁਕਾਨ ਪਾ ਕੇ ਦਿਤੀ। ਉਸੇ ਦੀ ਮੇਹਰਬਾਨੀ ਨਾਲ ਅਜ ਤੂੰ ਇਕ ਲਖਪਤੀ ਪਿਉ ਦਾ ਪੁਤਰ ਕਹਿਲਾਉਂਦਾ ਹੈਂ।

ਤੂੰ ਹੀ ਸੋਚ, ਜਦ ਉਸਨੇ ਮੇਰੇ ਲਈ ਏਨੀ ਕੁਰਬਾਨੀ ਕੀਤੀ, ਤਾਂ ਮੈਂ ਕਿਵੇਂ ਉਸਦਾ ਕਹਿਨਾ ਮੋੜ ਸਕਦਾ ਸੀ। ਏਸੇ ਗਲ ਨੂੰ ਸੋਚ ਮੈਂ ਤੈਨੂੰ ਉਹਨਾਂ ਦੇ ਹਥ ਸੌਪਿਆਂ ਹੈ। ਤੂੰ ਆਪਨੇ ਪਿਤਾ ਉਤੇ ਕੀਤੇ ਹੋਏ ਹਸਾਨਾਂ ਦਾ ਕੁਝ ਨਾ ਕੁਝ ਬਦਲਾ ਚੁਕਾ ਸਕੇਂ।