ਪੰਨਾ:ਨਿਰਮੋਹੀ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੬

ਨਿਰਮੋਹੀ

ਤੇ ਝਟ ਪਟ ਆਪਨਾ ਸਾਈਕਲ ਟਾਂਗੇ ਪਿਛੇ ਲਗਾ ਦਿਤਾ।

ਥੋੜੀ ਦੂਰ ਜਾਣ ਤੇ ਪ੍ਰੀਤਮ ਤੇ ਕੁਝ ਹੋਰ ਸਹੇਲੀਆਂ ਵੀ ਉਸਨੂੰ ਰਸਤੇ ਵਿਚ ਮਿਲ ਪਈਆਂ। ਮਾਲਾ ਨੇ ਸਭਨਾਂ ਨੂੰ ਅਪਨੇ ਟਾਂਗੇ ਵਿਚ ਬਿਠਾ ਲੀਤਾ। ਟਾਂਗਾ ਉਹਨਾਂ ਦਾ ਆਪਨਾ ਪ੍ਰਾਈਵੇਟ ਸੀ, ਇਸ ਲਈ ਸਵਾਰੀਆਂ ਦੀ ਗਿਣਤੀ ਦਾ ਤੇ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ।

ਪ੍ਰੀਤਮ ਤੇ ਸਹੇਲੀਆਂ ਨੂੰ ਮਾਲਾ ਨਾਲ ਟਾਂਗੇ ਤੇ ਬੈਠਦਿਆਂ ਦੇਖ ਜੁਗਿੰਦਰ ਨੂੰ ਆਪਨੀਆਂ ਆਸਾਂ ਤੇ ਪਾਣੀ ਫਿਰਦਾ ਨਜ਼ਰ ਔਣ ਲਗਾ। ਪਰ ਹੈ ਸੀ ਉਹ ਪੁਰਾਣਾ ਖੁੰਡ, ਇਹੋ ਜਹੇ ਕਈ ਮੌਕੇ ਉਹ ਦੇਖ ਚੁਕਾ ਸੀ। ਇਸ ਲਈ ਬਾਜ ਨਾ ਆਇਆ। ਤੇ ਹੌਸਲਾ ਕਰ ਕੇ ਕਹਿ ਹੀ ਦਿਤਾ-

'ਉਹੋ! ਅਜ ਤੇ ਟਾਂਗੇ ਨੂੰ ਭਾਗ ਲਗ ਰਹੇ ਹਨ। ਟਾਂਗੇ ਤੇ ਚੜ੍ਹਨ ਵਾਲਾ ਭਲਾ ਸਾਇਕਲ ਤੇ ਚੜ੍ਹ ਸਕਦਾ ਹੈ। ਮੈਂ ਕਿਹਾ ਸੀ ਜਰਾ ਸਾਡੇ ਸਾਈਕਲ ਨੂੰ ਵੀ ਭਾਗ ਲਗਨਗੇ ਜਾਂ......,

ਅਜੇ ਉਸਦੀ ਗਲ ਪੂਰੀ ਵੀ ਨਹੀਂ ਹੋਈ ਸੀ ਕਿ ਪ੍ਰੀਤਮ ਦੇ ਇਸ਼ਾਰੇ ਨਾਲ ਇਕ ਲੜਕੀ ਨੇ ਆਪਨੀ ਚਪਲ ਲਾਹ ਲਈ। ਹਾਲਾਂ ਜੁਗਿੰਦਰ ਆਪਨੀ ਗਲ ਪੂਰੀ ਕਰਦਾ ਸੀ ਕਿ ਉਸ ਸਹੇਲੀ ਦੀ ਚਪਲ ਨੇ ਜੁਗਿੰਦਰ ਦੀ ਖੋਪਰੀ ਮਹਿਲਾ ਸ਼ੁਰੂ ਕਰ ਦਿਤੀ। ਜਿਸ ਵੇਲੇ ਸਰੇ ਆਮ ਬਜ਼ਾਰ ਵਿਚ ਉਸ ਦਾ ਇਉਂ ਬੇਇਜ਼ਤੀ ਹੋਈ ਤਾਂ ਉਹ ਸਹਾਰ ਨਾ ਸਕਿਆ। ਜਿਸ ਤਰਾਂ ਅਗ ਉਤੇ ਤੇਲ ਪੌਣ ਨਾਲ ਇਕ ਦਮ ਅਗ ਭੜਕ ਉਠਦੀ ਹੈ, ਇਸੇ ਤਰਾਂ ਜੁਗਿੰਦਰ ਦੇ ਸੀਨੇ ਵਿਚ ਇਸ ਬੇਇਜ਼ਤੀ