ਪੰਨਾ:ਨਿਰਮੋਹੀ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੭੭

ਦੇ ਬਦਲੇ ਦੀ ਅੱਗ ਭੜਕ ਉਠੀ। ਉਸ ਨੇ ਮਨ ਵਿਚ ਪਕੀ ਧਾਰ ਲਈ ਬਾਰੇ ਲਈ ਕਿ ਹੁਣ ਚਾਹੇ ਮੈਨੂੰ ਕਿਨਾ ਵੀ ਨੁਕਸਾਨ ਕਿਉਂ ਨਾ ਸਹਿਨਾ ਪਵੇ, ਮੈਂ ਮਾਲਾਂ ਨੂੰ ਪੰਜੇ ਵਿਚ ਫਸਾ ਕੇ ਹੀ ਦਮ ਲਵਾਂਗਾ। ਫਿਰ ਨਾਲੇ ਮਾਰ ਨਾਲ ਹੀ ਬਸ ਹੁੰਦੀ ਤਾਂ ਵੀ ਸੀ। ਕਾਲਜ ਜਾਣ ਤੇ ਮਾਲਾ ਨੇ ਪ੍ਰਿੰਸੀਪਲ ਕੋਲ ਸ਼ਿਕਾਇਤ ਵੀ ਕਰ ਦਿਤੀ, ਜਿਸ ਨਾਲ ਪ੍ਰਿੰਸੀਪਲ ਵਲੋਂ ਕਾਲਜ ਚੋਂ ਕਢ ਦੇਣ ਦੀ ਤਾੜਨਾ ਹੋਈ ਤੇ ਉਸ ਨੂੰ ਪੰਜ ਰੁਪਏ ਜੁਰਮਾਨੇ ਵਲੋਂ ਵੀ ਭਰਨੇ ਪਏ।

ਹੁਣ ਜੁਗਿੰਦਰ ਨੇ ਸੋਚਿਆ, ਇਸ ਤਰਾਂ ਠੀਕ ਨਹੀਂ, ਕੋਈ ਨਾ ਕੋਈ ਰਾਜਨੀਤਕ ਚਾਲ ਚਲਨੀ ਚਾਹੀਦੀ ਹੈ। ਇਹ ਸੋਚ ਉਸ ਨੇ ਕਾਲਜ ਦੀ ਇਕ ਕੁੜੀ ਕਮਲਾ ਨੂੰ ਜੇਹੜੀ ਕਿ ਕਾਫੀ ਦੇਰ ਤੋਂ ਜੁਗਿੰਦਰ ਵਿਚ ਦਿਲ ਚਸਪੀ ਲੈਂਦੀ ਸੀ, ਪਰ ਜਗਿੰਦਰ ਨੇ ਕਦੀ ਉਸ ਵਲ ਖਾਸ ਧਿਆਨ ਨਹੀਂ ਸੀ ਦਿਤਾ, ਜੋ ਉਸਨੂੰ ਜੁਗਿੰਦਰ ਨੇ ਆਪਣੇ ਨਾਲ ਮੇਲਿਆ। ਉਹਨੇ ਸੋਚਿਆ ਕਿ ਇਸ ਕੁੜੀ ਪਾਸੋ ਮੇਰਾ ਕਾਫੀ ਕੰਮ ਨਿਕਲ ਸਕਦਾ ਹੈ।

ਕਮਲਾ ਮਧਰੇ ਜਹੇ ਕੱਦ ਤੇ ਕੁਝ ਭਾਰੇ ਸਰੀਰ ਦੀ ਹੋਣ ਕਰਕੇ ਉਸ ਤਰਾਂ ਵੀ ਕੁੜੀਆਂ ਦੇ ਮਹੌਲ ਦਾ ਕਾਰਨ ਬਣੀ ਹੋਈ ਸੀ। ਇਕ ਦਿਨ ਜਦ ਸਾਰੀਆਂ ਕੁੜੀਆਂ ਉਸਨੂੰ ਮਖੌਲ ਕਰ ਰਹੀਆਂ ਸਨ, ਤਾਂ ਮਾਲਾ ਨੇ ਵੀ ਇਕ ਨਿਕੀ ਜਿੱਨੀ ਟਿਚਕਰ ਦਿਤੀ। ਜਿਸ ਤਰਾਂ ਮਿਠਾਈ ਦੀ ਜਗਾ ਲਾਲ ਮਿਰਚ ਮੂੰਹ ਵਿਚ ਚਲੇ ਜਾਨ ਨਾਲ ਇਨਸਾਨ ਇਕ ਦਮ ਤੜਫ ਉਠਦਾ ਹੈ, ਇਸ ਤਰਾਂ ਹੀ ਮਾਲਾ ਦੇ ਮਖੌਲ ਨਾਲ