ਪੰਨਾ:ਨਿਰਮੋਹੀ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿਰਮੋਹੀ

ਵਿਚ ਸਾਡੀ ਸਹਾਇਤਾ ਕਰਦਾ ਹੈ। ਇਕ ਭਲਾ ਆਦਮੀ ਭੈੜੀ ਸੰਗਤ ਵਿਚ ਪੈ ਕੇ ਕਿਵੇਂ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਲੈਂਦਾ ਹੈ, ਇਹ ਸਾਰੀ ਘਟਨਾ ਬੜੀ ਹੀ ਰੋਚਕ ਤੇ ਸਿਖਿਆ ਦਾਇਕ ਹੈ।

ਮੈਨੂੰ ਇਹ ਕਹਿਣ ਵਿਚ ਸੰਕੋਚ ਨਹੀਂ ਕਿ 'ਲਹਿਰੀ' ਜੀ ਦਾ ਇਹ ਨਾਵਲ ਵਧੇਰੀ ਉੱਚੀ ਪੱਧਰ ਦਾ ਨਹੀਂ ਕਿਹਾ ਜਾ ਸਕਦਾ, ਪਰ ਕਰਤਾ ਦੀ ਪ੍ਰਤਿਭਾ ਤੋਂ ਇਹ ਝਾਉਲਾ ਜ਼ਰੂਰ ਪੈਂਦਾ ਹੈ ਕਿ ਜੇ 'ਲਹਿਰੀ' ਇਸੇ ਤਰਾਂ ਮਿਹਨਤ ਤੇ ਲਗਨ ਨਾਲ ਨਾਵਲਕਾਰੀ ਦੇ ਖੇਤਰ ਵਿਚ ਡਟਿਆ ਰਿਹਾ ਤਾਂ ਅਸੀਂ ਛੇਤੀ ਹੀ ਉਸ ਨੂੰ ਪ੍ਰਮੁਖ ਨਾਵਲ ਕਾਰਾਂ ਦੇ ਨਾਲ, ਮੋਢੇ ਨਾਲ ਮੋਢਾ ਜੋੜ ਕੇ ਅਗੇ ਵਧਦਾ ਹੋਇਆ ਦੇਖ ਸਕਾਂਗੇ। ਤਰੁੱਟੀਆਂ ਹੋਣ ਦੇ ਬਾਵਜੂਦ ਵੀ ਇਹ ਨਾਵਲ ਆਪਣੇ ਆਸ਼ੇ ਵਿਚ ਬਹੁਤ ਹੱਦ ਤੱਕ ਸਫਲ ਹੈ ਤੇ ਕਈ ਥਾਂਈ ਬਿਆਨ ਏਨਾ ਰੋਚਕ, ਭਾਵ ਪੂਰਤ ਤੇ ਜ਼ੋਰਦਾਰ ਹੋ ਜਾਂਦਾ ਹੈ ਕਿ 'ਲਹਿਰੀ' ਜੀ ਦੀਆਂ ਤਰੁੱਟੀਆਂ ਬਿਲਕੁਲ ਫਿਕੀਆਂ ਪੈ ਜਾਂਦੀਆਂ ਹਨ।

ਮੈਂ 'ਲਹਿਰੀ' ਜੀ ਦੇ ਇਸ ਸਾਹਿਤਕ ਉਦਮ ਦੀ ਪ੍ਰਸੰਸਾ ਕਰਦਾ ਹਾਂ। ਮੇਰੀ ਇੱਛਾ ਹੈ ਕਿ ਉਹ ਇਸ ਮੈਦਾਨ ਵਿਚ ਹੋਰ ਵੀ ਤਰੱਕੀ ਕਰਨ। ਮੇਰੀਆਂ ਸ਼ੁਭ ਇਛਾਵਾਂ ਸਦਾ ਉਹਨਾਂ ਦੇ ਨਾਲ ਰਹਿਣ ਗੀਆਂ।

ਫਗਵਾੜਾ

੧੭-੬-੫੭

ਮੋਹਨ ਸਿੰਘ 'ਮਤਵਾਲਾ'


ਐਡੀਟਰ


ਕੌਮੀ ਸੰਦੇਸ਼