ਪੰਨਾ:ਨਿਰਮੋਹੀ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੮੨

ਨਿਰਮੋਹੀ

'ਚਿਠੀ ਫਿਰ ਮਿਲੇਗੀ। ਪਹਿਲੇ ਮੇਰਾ ਇਨਾਮ?' 'ਉਹ! ਮੈਂ ਤੇ ਭੁਲ ਈ ਗਿਆ। ਇਹ ਕਹਿੰਦੇ ਹੋਇਆ ਜਗਿੰਦਰ ਨੇ ਝੁਕ ਕੇ ਕਮਲਾ ਦਾ ਮੰਹ ਚੁੰਮ ਲਿਆ ਤੇ ਨਾਲ ਈ ਇਕ ਦਸਾਂ ਦਾ ਨੋਟ ਦੇਂਦੇ ਹੋਇਆਂ ਕਿਹਾ 'ਇਹ ਹੈ ਲਡੂਆਂ ਲਈ।'

ਇਸ ਹਰਕਤ ਨਾਲ ਕਮਲ ਸ਼ਰਮਾ ਗਈ ਤੇ ਚੁਪ ਕੀਤੀ ਉਥੋਂ ਖਿਸਕ ਗਈ।

ਜੁਗਿੰਦਰ ਨੇ ਖੁਸ਼ੀ ਖੁਸ਼ੀ ਚਿਠੀ ਖੋਲੀ। ਲਿਖਿਆ ਹੋਇਆ ਸੀ-

ਮੇਰੇ ਜੀਵਨ ਧਨ

ਚਿਠੀ ਪੜ੍ਹੀ, ਪਰ ਟੁੱਟੇ ਹੋਏ ਦਿਲ ਨਾਲ। ਸਾਡੇ ਮਹੱਬਤ ਦੀ ਪਹਿਲੀ ਪੌੜੀ ਤੋਂ ਹੀ ਇੰਜ ਰੁਕਾਵਟ ਪੈ ਜਾਵੇਗੀ, ਮੈਨੂੰ ਸੁਪਨੇ ਵਿਚ ਵੀ ਆਸ ਨਹੀਂ ਸੀ। ਉਨ੍ਹਾਂ ਮਾਮੇ ਦੇ ਹਸਾਨ ਬਾਰੇ ਲਿਖਿਆ ਹੈ। ਮੈਂ ਵੀ ਕਹਿੰਦੀ ਹਾਂ ਇਹ ਠੀਕ ਹੈ। ਕਿਸੇ ਦੇ ਵੀ ਹਸਾਨ ਦਾ ਬਦਲਾ ਚੁਕੌਨਾ ਉੱਨਾ ਹੀ ਜਰੂਰੀ ਹੈ ਜਿੰਨਾਂ ਕਿ ਆਪਨੇ ਆਪ ਨੂੰ ਜੀਉਂਦਾ ਰਖਨ ਲਈ ਰੋਟੀ ਦਾ ਖਾਨਾ।

ਤੁਸਾਂ ਕਿਹਾ ਹੈ ਕਿ ਮਾਂ ਬਾਪ ਦੀ ਉਲੰਘਨਾ ਕਰਨ ਦੀ ਮੇਰੇ ਵਿਚ ਹਿੰਮਤ ਨਹੀਂ, ਠੀਕ ਹੈ। ਮਾਤਾ ਪਿਤਾ ਕਈ ਘਾਲਾਂ ਘਾਲਦੇ ਹੋਇਆ ਆਪਣੇ ਪੁੱਤਰ ਨੂੰ ਪਾਲਦੇ ਇਹ ਸੋਚਦੇ ਹਨ ਕਿ ਵਡਾ ਹੋ ਕੇ ਸਾਡੀ ਕੁਝ ਸੇਵਾ ਕਰੇ, ਸਾਡੇਬਢਾਪੇ ਦੀ ਲਾਠੀ ਬਨੇ ਤੇ ਜੋ ਅਸੀਂ ਹੁਕਮ ਦੇਵੀਏ ਉਸ ਦੀ ਪਾਲਨਾ ਕਰੇ, ਨਾ ਕਿ ਸਾਡੀ ਆਗਿਆ ਦੀ ਉਲੰਘਨਾ ਕਰੇ।

ਸੋ ਮੇਰੇ ਹਿਰਦੇ ਈਸ਼ਵਰ! ਤੁਸਾਂ ਨੂੰ ਉਦਾਸ ਨਹੀਂ