ਪੰਨਾ:ਨਿਰਮੋਹੀ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੮੩

ਹੋਣਾ ਚਾਹੀਦਾ। ਕੀ ਹੋਇਆ ਜੇ ਅਸੀਂ ਦੂਰ ਬੈਠੇ ਹਾਂ, ਸਾਡਾ ਦਿਲ ਤੇ ਇਕ ਹੈ ਨਾ। ਫਿਰ ਸਾਨੂੰ ਕਿਸ ਦੀ ਪ੍ਰਵਾਹ?

ਜਿੱਨਾ ਵਿਛੋੜਾ ਸਾਡੀ ਕਿਸਮਤ ਵਿਚ ਲਿਖਿਆ ਹੈ, ਉਹ ਤੇ ਸਾਨੂੰ ਹਰ ਹਾਲਤ ਵਿਚ ਭੁਗਤਨਾ ਹੀ ਪਵੇਗਾ। ਚਾਹੇ ਅਸੀਂ ਕਿੰਨਾ ਹੀ ਮਿਲ ਕੇ ਰਹੀਏ, ਉਹ ਕਿਸੇ ਨਾ ਕਿਸੇ ਤਰਾਂ ਪੂਰਾ ਹੋ ਕੇ ਹੀ ਰਹੇਗਾ। ਫਿਰ ਅਸੀਂ ਖਾਹ ਮੁਖਾਹ ਦਾ ਜੋਰ ਕਿਉਂ ਲਗਾਈਏ?

ਨਾਲੇ ਕਿਸੇ ਨੇ ਲਿਖਿਆ ਵੀ ਤੇ ਹੈ ਨਾ: ਇਨਸਾਨ ਲਾਖ ਚਾਹੇ ਤੋ ਕਿਆ ਹੋਤਾ ਹੈ? ਵਹੀ ਹੋਤਾ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ। ਫਿਰ ਅਸੀਂ ਕੀ ਕਰ ਸਕਦੇ ਹਾਂ? ਮੈਨੂੰ ਆਸ ਹੈ ਕਿ ਮੇਰੀ ਵਲੋਂ ਚਿੰਤਾ ਦੂਰ ਕਰਕੇ ਤੁਸੀਂ ਆਪਣੇ ਕਾਲਜ ਦੀ ਪੜ੍ਹਾਈ ਪੂਰੇ ਜੋਰ ਨਾਲ ਕਰੋਗੇ ਤਾਂ ਕਿ ਤੁਹਾਡੇ ਮਾਤਾ ਪਿਤਾ ਜੀ ਦੇ ਆਸ ਅਧੂਰੀ ਨਾ ਰਹਿ ਜਾਏ। ਇਸ ਵੇਲੇ ਬਸ, ਬਾਕੀ ਫੇਰ-

ਆਪ ਦੀ

ਮਾਲਾ

ਚਿਠੀ ਪੜH ਕੇ ਜੁਗਿੰਦਰ ਖੁਸ਼ੀ ਨਾਲ ਉਛਲ ਪਿਆ। ਉਸਨੇ ਲਫਾਫਾ ਜੇਬ ਵਿਚ ਰਖਿਆ ਹੀ ਸੀ ਕਿ ਹਰਦਿਆਲ ਨੇ ਆ ਸਿਰ ਕਢਿਆ। ਤੇ ਛੇਤੀ ਛੇਤੀ ਤਿਆਰ ਹੋ ਕੇ ਦੋਵੇਂ ਮਤਰ ਫਿਲਮ ਦੇਖਨ ਲਈ ਹਜ਼ਰਤ ਗੰਜ਼ ਨੂੰ ਤੁਰ ਪਏ।

***